ਨਵੀਂ ਦਿੱਲੀ: ਹੁਣ ਆਈਫ਼ੋਨ ਐਕਸ 'ਤੇ ਯੂਟਿਊਬ ਦੇ ਹਾਈ ਡਾਇਨਾਮਿਕ ਰੇਂਜ (HDR) ਵੀਡੀਓ ਕੰਟੈਂਟ ਨੂੰ ਆਸਾਨੀ ਨਾਲ ਦੇਖਿਆ ਜਾ ਸਕੇਗਾ। ਯੂਟਿਊਬ ਨੇ ਇਸ ਫੀਚਰ ਨੂੰ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਕਰਿਊਮਰਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਓਐਸ ਯੂਜ਼ਰਜ਼ ਹੁਣ ਆਈਫ਼ੋਨ ਐਕਸ 'ਤੇ ਵੀਡੀਓਜ਼ ਨੂੰ ਐਚਡੀਆਰ ਵਿੱਚ ਦੇਖ ਸਕਣਗੇ, ਪਰ ਇਹ ਫੀਚਰ ਨਵੇਂ ਆਈਪੈਡ ਪ੍ਰੋ ਮਾਡਲ ਵਿੱਚ ਹਾਲੇ ਤਕ ਕੰਮ ਨਹੀਂ ਕਰ ਰਿਹਾ ਹੈ।
ਐਚਡੀਆਰ ਵੀਡੀਓ ਵਿੱਚ ਬਿਹਤਰ ਰੰਗ ਦਿਖਾਈ ਦਿੰਦੇ ਹਨ ਤੇ ਇਹ ਕਈ ਤਰ੍ਹਾਂ ਦੇ ਸਕ੍ਰੀਨ ਸਾਈਜ਼ ਵਿੱਚ ਕੁਆਲਿਟੀ ਵੀਡੀਓ ਪਲੇਅਬੈਕ ਦੀ ਸੁਵਿਧਾ ਵੀ ਦਿੰਦਾ ਹੈ। ਯੂਟਿਊਬ 'ਤੇ ਦ ਐਚਡੀਆਰ ਚੈਨਲ ਵਰਗੇ ਪਲੇਟਫ਼ਾਰਮ ਹਨ, ਜੋ ਆਈਓਐਸ ਲਈ ਐਚਡੀਆਰ ਵੀਡੀਓ ਮੁਹੱਈਆ ਕਰਵਾਉਂਦੇ ਹਨ।
ਐਪਲ ਨੇ ਐਚਡੀਆਰ ਸਪੋਰਟ ਪਿਛਲੇ ਸਾਲ ਜਾਰੀ ਕਰ ਦਿੱਤਾ ਸੀ ਤੇ ਆਈਫ਼ੋਨ ਐਕਸ ਵਿੱਚ ਸੁਪਰ ਰੈਟੀਨਾ ਡਿਸਪਲੇਅ ਦਿੱਤਾ ਸੀ। ਇਹ ਪਹਿਲਾ ਐਚਡੀਆਰ ਓਐਲਈਡੀ ਡਿਸਪਲੇਅ ਹੈ, ਜਿਸ ਨੂੰ ਐਪਲ ਨੇ ਕਿਸੇ ਸਮਾਰਟਫ਼ੋਨ ਵਿੱਚ ਦਿੱਤਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਪਲ ਟੀਵੀ 4K ਦੇ ਆਈਟਿਊਨਜ਼ ਮੂਵੀ ਸਟੋਰ 'ਤੇ ਚੋਣਵੀਆਂ ਫ਼ਿਲਮਾਂ ਦੇ 4K ਟੈਲੀਵਿਜ਼ਨ ਸੈੱਟਸ ਨਾਲ ਪੇਅਰ ਕੀਤੇ ਜਾਣ 'ਤੇ ਇਹ ਐਚਡੀਆਰ 10 ਤੇ ਡੌਲਬੀ ਵਿਜ਼ਨ ਨੂੰ ਵੀ ਸਪੋਰਟ ਕਰਦਾ ਹੈ।