ਨਵੀਂ ਦਿੱਲੀ: Apple iPhone ਬਾਰੇ ਇੱਕ ਚੁਟਕਲਾ ਹੈ, 'ਜੇ ਤੁਸੀਂ ਆਈਫੋਨ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਗੁਰਦੇ ਵੇਚਣੇ ਪੈਣਗੇ। ਅੱਜ ਵੀ ਬਹੁਤ ਸਾਰੇ ਲੋਕ ਆਈਫੋਨਜ਼ ਨੂੰ ਸਟਾਈਲ ਤੇ ਸਟੇਟਸ ਦਾ ਸਿੰਬਲ ਮੰਨਦੇ ਹਨ ਤੇ ਨਵਾਂ ਆਈਫੋਨ ਲਾਂਚ ਹੋਣ ਤੋਂ ਬਾਅਦ ਉਸ ਨੂੰ ਲੈਣ ਦੀ ਯੋਜਨਾ ਬਣਾਉਂਦੇ ਹਨ। ਆਈਫੋਨ ਮਹਿੰਗੇ ਹੋਣ ਕਾਰਨ ਇਸ ਨੂੰ ਹਰ ਕੋਈ ਨਹੀਂ ਖਰੀਦਦਾ ਪਰ ਜ਼ਰਾ ਸੋਚੋ ਕਿ ਜੇਕਰ ਤੁਹਾਨੂੰ ਆਈਫੋਨ ਬਗੈਰ ਕਿਸੇ ਕੀਮਤ ਦੇ ਫਰੀ 'ਚ ਮਿਲਦਾ ਹੋਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨਹੀਂ ਦੋ ਨਹੀਂ ਸਗੋਂ ਪੂਰੇ 2000 ਆਈਫੋਨ ਫਰੀ 'ਚ ਵੰਡੇ ਗਏ। ਫਰੀ ਵੰਡੇ ਗਏ ਫੋਨਾਂ ਦਾ ਕਾਰਨ ਜਾਣ ਤੁਹਾਨੂੰ ਹੈਰਾਨੀ ਵੀ ਦੁੱਗਣੀ ਹੋਵੇਗੀ।

2,000 Apple iPhone ਫਰੀ ਵੰਡਣ ਦਾ ਮਾਮਲਾ ਜਾਪਾਨ ਦਾ ਹੈ। ਅਸਲ 'ਚ ਇਹ ਆਈਫੋਨ ਇੱਕ ਸਮੁੰਦਰੀ ਜਹਾਜ਼ 'ਤੇ ਸਵਾਰ ਯਾਤਰੀਆਂ ਨੂੰ ਵੰਡੇ ਗਏ। ਦੱਸ ਦਈਏ ਕਿ ਇਸ ਦੀ ਸ਼ੁਰੂਆਤ ਹੋਈ Diamond Princess ਤੋਂ ਜਿਸ ਦੇ ਸਫਰ ਦੀ ਸ਼ੁਰੂਆਤ ਹੁੰਦੇ ਹੀ ਇਸ 'ਤੇ ਸਵਾਰ ਇੱਕ ਮੁਸਾਫਰ ਵੀ ਕੋਰੋਨਾਵਾਇਰਸ ਦੀ ਚਪੇਟ 'ਚ ਆ ਗਿਆ। ਇਹ ਜਹਾਜ਼ ਜਦੋਂ ਸਮੁੰਦਰ ਵਿਚਕਾਰ ਪਹੁੰਚਿਆ ਤਾਂ ਮਰੀਜ਼ ਦੀ ਬਿਮਾਰੀ ਦਾ ਪਤਾ ਲੱਗਿਆ।

ਇਸ ਦੇ ਨਾਲ ਹੀ ਜਪਾਨ ਸਣੇ ਪੂਰੀ ਦੁਨੀਆ 'ਚ ਇਸ ਗੱਲ ਦੀ ਚਿੰਤਾ ਵਧ ਗਈ ਕਿ ਜੇਕਰ ਜਹਾਜ਼ ਦੇ ਯਾਤਰੀਆਂ 'ਚ ਇਹ ਵਾਇਰਸ ਫੈਲ ਗਿਆ ਤਾਂ ਇਸ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਵੇਗਾ। ਇਸ ਨਾਲ ਨਜਿੱਠਣ ਲਈ ਜਾਪਾਨ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਆਈਫੋਨ ਵੰਡਣ ਦਾ ਫੈਸਲਾ ਕੀਤਾ।

ਇਸ ਲਈ ਉਨ੍ਹਾਂ ਨੇ ਐਪਲ ਦੇ iPhone 6S ਮਾਡਲ ਦੀ ਚੋਣ ਕੀਤੀ। ਦੱਸ ਦਈਏ ਕਿ ਸਿਰਫ ਫੋਨ ਹੀ ਨਹੀਂ ਜਾਪਾਨ ਦੀ ਸਿਹਤ ਮੰਤਰਾਲਾ ਨੇ ਇਸ 'ਚ ਖਾਸ ਐਪ ਨੂੰ ਇੰਸਟਾਲ ਕੀਤਾ ਹੈ ਜਿਸ ਦੀ ਮਦਦ ਨਾਲ ਸਾਰੇ ਯਾਤਰੀਆਂ ਤੇ ਡਾਕਟਰਾਂ ਦੀ ਟੀਮ ਦਾ ਸਿੱਧਾ ਸੰਪਰਕ ਹੋ ਜਾਵੇਗਾ ਤੇ ਜਹਾਜ਼ 'ਤੇ ਮੌਜੂਦ ਯਾਤਰੀ ਡਾਕਟਰਾਂ ਨੂੰ ਆਪਣੀ ਸਿਹਤ ਸਬੰਧੀ ਜਾਣਕਾਰੀ ਦੇ ਪਾਉਣਗੇ।


ਦੱਸ ਦੇਈਏ ਕਿ ਯਾਤਰੀਆਂ ਨੂੰ ਹੁਣ ਇਸ ਕਰੂਜ਼ ਜਹਾਜ਼ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ, ਬਜ਼ੁਰਗ, ਗੈਰ-ਸਿਹਤਮੰਦ ਲੋਕ ਤੇ ਯਾਤਰੀ ਜਿਨ੍ਹਾਂ ਦੀਆਂ ਕੈਬਿਨ ਵਿੰਡੋਜ਼ ਦੇ ਨਹੀਂ ਸੀ ਨੂੰ ਕੱਢਿਆ ਜਾ ਰਿਹਾ ਹੈ। coronavirus cruise ship ਤੋਂ ਹਟਾਏ ਜਾਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਇੱਕ ਵਿਸ਼ੇਸ਼ ਕੈਂਪ ਵਿੱਚ ਰੱਖਿਆ ਜਾ ਰਿਹਾ ਹੈ।