ਨਵੀਂ ਦਿੱਲੀ: ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆਪਲੇਟਫਾਰਮ 'ਤੇ ਜੰਮੂ-ਕਸ਼ਮੀਰ ਦੇ ਕਠੂਆ ਵਿੱਚ 8 ਸਾਲਾ ਬੱਚੀ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਨਾਲ ਦੇਸ਼ ਵਿੱਚ ਮਾਹੌਲ ਖ਼ਰਾਬ ਹੋਇਆ ਹੈ। ਇਹ ਗੱਲ ਦਿੱਲੀ ਹਾਈਕੋਰਟ ਨੇ ਆਖੀ ਹੈ। ਅਦਾਲਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਨੋਟਿਸ ਜਾਰੀ ਕੀਤਾ। ਅਦਾਲਤ ਨੇ ਫੇਸਬੁੱਕ, ਟਵਿੱਟਰ ਤੇ ਯੂਟਿਊਬ ਖਾਸੀ ਝਾੜ ਪਾਈ ਹੈ।


 

ਡਬਲ ਬੈਂਚ ਦੇ ਜੱਜਾਂ ਨੇ ਕਿਹਾ ਕਿ ਇਨ੍ਹਾਂ ਖਬਰਾਂ ਨਾਲ ਦੇਸ਼ ਵਿੱਚ ਅਸਿਹਮਤੀ ਵਧੀ ਹੈ। ਭਾਰਤ ਨੂੰ ਬ੍ਰਾਂਡਿਡ ਕੀਤਾ ਗਿਆ ਹੈ। ਇਹ ਮੁਲਕ ਤੇ ਪੀੜਤ ਪਰਿਵਾਰ ਨਾਲ ਨਾਇੰਸਾਫੀ ਹੈ। ਇਸ ਤਰ੍ਹਾਂ ਦੇ ਪ੍ਰਕਾਸ਼ਨਾ ਦੀ ਇਜਾਜ਼ਤ ਨਹੀਂ ਹੈ।

ਅਦਾਲਤੀ ਬੈਂਚ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਵ੍ਹੱਟਸਐਪ 'ਤੇ ਗ਼ਲਤ ਤਰੀਕੇ ਨਾਲ ਵਿਖਾਇਆ ਗਿਆ। ਸਾਰੀਆਂ ਕੰਪਨੀਆਂ ਭਾਰਤ ਦੇ ਕਾਨੂੰਨ ਤਹਿਤ ਆਉਂਦੀਆਂ ਹਨ ਤੇ ਸਾਰਿਆਂ ਨੂੰ ਇਸ ਦਾ ਜੁਆਬ ਦੇਣਾ ਪਵੇਗਾ।

ਇਸ ਤੋਂ ਪਹਿਲਾਂ ਡਬਲ ਬੈਂਚ ਨੇ ਬੱਚੀ ਦੀ ਪਛਾਣ ਦਾ ਖੁਲਾਸਾ ਕਰਨ ਲਈ ਕੁਝ ਮੀਡੀਆ ਹਾਉਸ ਨੂੰ ਵੀ ਗ਼ਲਤ ਦੱਸਦਿਆਂ ਉਨ੍ਹਾਂ 'ਤੇ ਐਕਸ਼ਨ ਲੈਣ ਬਾਰੇ ਪ੍ਰੈਸ ਕੌਂਸਲ ਨੂੰ ਲਿਖਿਆ ਸੀ।