ਨਵੀਂ ਦਿੱਲੀ: ਵਨਪਲੱਸ 6 ਭਾਰਤ ਵਿੱਚ ਲਾਂਚ ਹੋ ਗਿਆ ਹੈ। ਇਹ ਸਮਾਰਟਫੋਨ ਸੈਮਸੰਗ ਅਤੇ ਐਪਲ ਦੇ ਪ੍ਰੀਮੀਅਮ ਸਮਾਰਟਫੋਨ ਦੇ ਲਈ ਵੱਡੀ ਟੱਕਰ ਮੰਨਿਆ ਜਾ ਰਿਹਾ ਹੈ। ਵਨਪਲੱਸ 6 ਨਾਲ ਮਿਲਣ ਵਾਲੇ ਕੰਪੀਟਿਸ਼ਨ ਦੇ ਲਈ ਸੈਮਸੰਗ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਸੈਮਸੰਗ ਆਪਣੇ ਸਮਾਰਟਫੋਨ 'ਤੇ ਕੈਸ਼ਬੈਕ ਆਫਰ ਦੇ ਰਹੀ ਹੈ। ਸੈਮਸੰਗ ਆਪਣੇ ਸਮਾਰਟਫੋਨ 'ਤੇ 8000 ਰੁਪਏ ਦਾ ਕੈਸ਼ਬੈਕ ਦੇ ਰਿਹਾ ਹੈ।


 

ਵੀਰਵਾਰ ਨੂੰ ਸੈਮਸੰਗ ਮੋਬਾਇਲ ਇੰਡੀਆ ਨੇ ਟਵੀਟ ਕਰ ਕੇ ਆਫਰ ਦੀ ਜਾਣਕਾਰੀ ਦਿੱਤੀ। ਇਹ ਆਫਰ ਗਲੈਕਸੀ S8 ਅਤੇ A8+ 'ਤੇ ਦਿੱਤਾ ਜਾ ਰਿਹਾ ਹੈ। ਗ੍ਰਾਹਕਾਂ ਨੂੰ ਗਲੈਕਸੀ S8 'ਤੇ 8000 ਰੁਪਏ ਅਤੇ ਗਲੈਕਸੀ A8+ 'ਤੇ 5000 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ।

ਇਸ ਆਫਰ ਤੋਂ ਬਾਅਦ ਸੈਮਸੰਗ ਗਲੈਕਸੀ S8 ਨੂੰ 45,990 ਰੁਪਏ ਦੀ ਥਾਂ ਹੁਣ 37,990 ਰੁਪਏ ਵਿੱਚ ਖਰੀਦਿਆ ਜਾ ਸਕੇਗਾ। ਉੱਥੇ ਹੀ ਗਲੈਕਸੀ A8+ ਨੂੰ 29,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ 34,990 ਰੁਪਏ ਹੈ।



ਸੈਮਸੰਗ ਗਲੈਕਸੀ S8 ਵਿੱਚ 5.8 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ ਜੋ ਕਿ 1440×2960 ਪਿਕਸਲ ਦੀ ਹੈ। ਇਸ ਵਿੱਚ ਫਿੰਗਰਪ੍ਰਿੰਟ ਸੈਂਸਰ ਵੀ ਹੈ। ਰੈਮ ਇਸ ਵਿੱਚ 4 ਜੀਬੀ ਦੀ ਹੈ ਅਤੇ ਇੰਟਰਨਲ ਮੈਮਰੀ ਨੂੰ 256 ਜੀਬੀ ਤਕ ਵਧਾਇਆ ਜਾ ਸਕਦਾ ਹੈ।