ਨਵੀਂ ਦਿੱਲੀ: ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਸ਼ਨੀਵਾਰ ਨੂੰ ਕਿਹਾ ਕਿ ਡੇਬਿਡ, ਕ੍ਰੇਡਿਟ ਕਾਰਡ ਅਤੇ ਏਟੀਐਮ ਅਗਲੇ ਤਿੰਨ-ਚਾਰ ਸਾਲਾਂ ਵਿੱਚ ਕਿਸੇ ਕੰਮ ਦੇ ਨਹੀਂ ਰਹਿਣਗੇ। ਇਸ ਦੀ ਵਜ੍ਹਾ ਦੱਸਦੇ ਹੋਏ ਅਮਿਤਾਭ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ਵਿੱਚ ਲੋਕ ਆਪਣੇ ਮੋਬਾਈਲ ਫੋਨਾਂ ਨਾਲ ਵਿੱਤੀ ਲੈਣ-ਦੇਣ ਕਰਨਗੇ। ਜਿਸ ਕਾਰਨ ਲੋਕਾਂ ਨੂੰ ਡੇਬਿਡ, ਕ੍ਰੇਡਿਟ ਕਾਰਡਾਂ ਦੀ ਜ਼ਰੂਰਤ ਨਹੀਂ ਰਹਿਣੀ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ 72 ਫ਼ੀਸਦੀ ਜਨਸੰਖਿਆ 32 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਹੈ। ਇਹ ਅਮਰੀਕਾ ਤੇ ਯੂਰਪ ਦੇ ਮੁਕਾਬਲੇ ਜੰਨ ਸੰਖਿਅਕ ਲਾਭ ਨੂੰ ਦਰਸਾਉਂਦਾ ਹੈ। ਇਹ ਵਿਚਾਰ ਕਾਂਤ ਨੇ ਅਮੇਟੀ ਯੂਨੀਵਰਸਿਟੀ ਦੇ ਨੋਇਡਾ ਕੈਂਪਸ ਦੀ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਦਿੱਤੇ।