ਨਵੀਂ ਦਿੱਲੀ: Dell ਨੇ ਆਪਣਾ ਨਵਾਂ ਲੈਪਟਾਪ ਲਾਂਚ ਕੀਤਾ ਹੈ। ਕੰਪਨੀ ਨੇ Inspiron 5000 ਸੀਰੀਜ਼ 'ਚ ਨਵਾਂ ਲੈਪਟਾਪ ਐਡ ਕਰਦੇ ਹੋਏ Inspiron 5567 ਲਾਂਚ ਕੀਤਾ ਹੈ। Dell ਦੇ ਇਸ ਲੈਪਟਾਪ ਦੀ ਕੀਮਤ 39, 590 ਰੁਪਏ ਰੱਖੀ ਗਈ ਹੈ। ਇਹ ਲੈਪਟਾਪ ਕੰਪਨੀ ਦੇ ਆਫੀਸ਼ਿਅਲ ਸਟੋਰਸ 'ਤੇ ਉਪਲੱਬਧ ਹੋ ਗਏ ਹਨ।
Dell ਦਾ ਇਹ ਨਵਾਂ ਲੈਪਟਾਪ 23.3mm ਪਤਲਾ ਹੈ। ਇਸ ਸਲਿਮ ਲੈਪਟਾਮ ਨੂੰ ਕੈਰੀ ਕਰਨਾ ਬਹੁਤ ਅਸਾਨ ਹੈ। ਇਸ 'ਚ ਕੰਪਨੀ ਨੇ ਕਈ ਖਾਸ ਫੀਚਰ ਦਿੱਤੇ ਹਨ। ਇਸ 'ਚ 15 ਇੰਚ ਦੀ ਫੁੱਲ HD (TrueColor) ਡਿਸਪਲੇ ਅਤੇ ਇੰਟੈੱਲ 7th ਜੇਨ ਕੋਰ i7 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਮਲਟੀਪਲ ਟਾਸਕ ਕਰਨ 'ਚ ਮਦਦ ਕਰਦਾ ਹੈ।
Inspiron 5567 ਲੈਪਟਾਪ 'ਚ 4GB GDDR5 RAM ਦੇ ਨਾਲ 2TB ਸਟੋਰੇਜ ਅਤੇ ਪਾਵਰਫੁੱਲ AMD Radeon R7 ਸੀਰੀਜ਼ ਗਰਾਫਿਕ ਕਾਰਡ ਦਿੱਤਾ ਹੈ ਜੋ ਗੇਮਜ਼ ਖੇਡਣ 'ਚ ਮਦਦ ਕਰੇਗਾ। ਤਿਓਹਾਰਾਂ ਦੇ ਸੀਜ਼ਨ 'ਚ ਕੰਪਨੀ ਇਸ ਦੇ ਨਾਲ ਆਫਿਸ 2016 ਹੋਮ/ਸਟੂਡੇਂਟ ਐਡੀਸ਼ਨ ਅਤੇ 15 ਮਹੀਨਿਆਂ ਲਈ McFfee ਸਕਿਓਰਿਟੀ ਸੈਂਟਰ ਸਬਸਕਰਿਪਸ਼ਨ ਫ੍ਰੀ 'ਚ ਦੇਵੇਗੀ।