ਹੁਣ 3,999 ਰੁਪਏ ‘ਚ ਪਾਓ ਦੁਨੀਆ ਦਾ ਸਭ ਤੋਂ ਸਸਤਾ ਟੀਵੀ
ਏਬੀਪੀ ਸਾਂਝਾ | 28 Nov 2018 04:14 PM (IST)
ਨਵੀਂ ਦਿੱਲੀ: Detel D1 TV ਨੂੰ ਭਾਰਤੀ ਕੰਪਨੀ ਡੀਟੇਲ ਨੇ ਨਵੀਂ ਦਿੱਲੀ ਦੇ ਇੱਕ ਇਵੈਂਟ ਦੌਰਾਨ ਮੰਗਲਵਾਰ ਨੂੰ ਲੌਂਚ ਕੀਤਾ ਹੈ। ਟੀਵੀ ਦੀ ਕੀਮਤ ਸਿਰਫ 3,999 ਰੁਪਏ ਹੈ ਤੇ ਇਹ ਦੁਨੀਆ ਦਾ ਸਭ ਤੋਂ ਕਿਫਾਇਤੀ ਟੀਵੀ ਹੈ। ਟੀਵੀ ‘ਚ 19 ਇੰਚ ਦਾ A+ਗ੍ਰੇਡ ਪੈਨਲ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਯੂਐਸਬੀ ਪੋਰਟ ਨਾਲ ਆਉਂਦਾ ਹੈ। ਦੂਜੇ ਟੀਵੀਆਂ ਦੀ ਤਰ੍ਹਾਂ ਇਸ ਟੀਵੀ ਨੂੰ ਵੀ ਯੂਜ਼ਰਸ ਕੰਪਿਊਟਰ ਮਾਨੀਟਰ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹਨ। ਡੀਟੇਲ ਕੰਪਨੀ ਇਸ ਸਾਲ ਹੀ ਇਲੈਕਟ੍ਰੋਨਿਕ ਮਾਰਕਿਟ ‘ਚ ਆਪਣਾ ਪੈਰ ਰੱਖਿਆ ਹੈ ਤੇ ਹੁਣ ਤਕ ਕੁਲ 7 ਐਲਈਡੀ ਟੀਵੀ ਮਾਰਕੀਟ ‘ਚ ਉਤਾਰ ਚੁੱਕੀ ਹੈ ਜੋ 24 ਇੰਚ ਤੋਂ 65 ਇੰਚ ਤਕ ਹਨ। ਹੁਣ ਲੌਂਚ ਕੀਤੇ ਟੀਵੀ ਦੀ ਕੀਮਸ ਸਿਰਫ 3,999 ਰੁਪਏ ਹੈ। ਨਵਾਂ ਡੀਟੇਲ ਟੀਵੀ ਕੰਪਨੀ ਦੀ ਔਫੀਸ਼ੀਅਲ ਵੈਬਸਾਈਟ ਤੇ ਡੀਟੇਲ ਦੀ ਹੀ ਮੋਬਾਈਲ ਐਪ ਦੀ ਮਦਦ ਨਾਲ ਖਰੀਦੀਆ ਜਾ ਸਕਦਾ ਹੈ। ਇਸ ਟੀਵੀ ‘ਚ 19 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ ਜੋ 1366x768 ਪਿਕਸਲ ਰੈਜ਼ੋਲਿਊਸ਼ਨ ਅਤੇ 300000:1 ਕਾਂਟ੍ਰੈਕਟ ਰੇਸ਼ੀਓ ਦੇ ਨਾਲ ਆਉਂਦਾ ਹੈ। ਕੰਪਨੀ ਨੇ ਟੀਵੀ ‘ਚ A+ ਗ੍ਰੈਡ ਪੈਨਲ ਪ੍ਰੋਵਾਈਡ ਕੀਤਾ ਹੈ। ਉੱਥੇ ਫ੍ਰੰਟ ‘ਚ ਦੋ ਫਾਈਰਿੰਗ, 12w ਸਪੀਕਰ ਵੀ ਸੁਵਿਧਾਵਾਂ ਵੀ ਦਿੱਤੀ ਗਈ ਹੈ।