ਨਵੀਂ ਦਿੱਲੀ: ਦੂਰਸੰਚਾਰ ਵਿਭਾਗ ਨੇ ਦੇਸ਼ ਦੀਆਂ ਦੋ ਪ੍ਰਮੁੱਖ ਟੈਲੀਕਾਮ ਕੰਪਨੀਆਂ ਏਅਰਟੇਲ ਤੇ ਵੋਡਾਫੋਨ ‘ਤੇ 3050 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਇਨ੍ਹਾਂ ਕੰਪਨੀਆਂ ‘ਤੇ ਇਹ ਜ਼ੁਰਮਾਨਾ ਰਿਲਾਇੰਸ ਜੀਓ ਨੂੰ ਇੰਟਰ-ਕੁਨੈਕਟੀਵਿਟੀ ਮੁਹੱਈਆ ਨਾ ਕਰਵਾਉਨ ਕਰਕੇ ਲਾਇਆ ਗਿਆ ਹੈ। ਦੂਰਸੰਚਾਰ ਕੰਪਨੀਆਂ ਦੇ ਵਿੱਤੀ ਘਾਟੇ ਨੂੰ ਦੇਖਦੇ ਹੋਏ ਕਮਿਸ਼ਨ ਨੇ ਜ਼ੁਰਮਾਨਾ ਲਾਉਣ ਤੋਂ ਪਹਿਲਾਂ ਟਰਾਈ ਦੀ ਸਲਾਹ ਵੀ ਮੰਗੀ ਸੀ।

ਕਮਿਸ਼ਨ ਨੇ ਰਿਲਾਇੰਸ ਜੀਓ ‘ਤੇ ਕਿਸੇ ਵੀ ਤਰ੍ਹਾਂ ਦਾ ਜ਼ੁਰਮਾਨਾ ਲਾਉਣ ਤੋਂ ਇਨਕਾਰ ਕੀਤਾ ਹੈ। ਰਿਲਾਇੰਸ ਜੀਓ ਵੀ ਯੂਜ਼ਰਸ ਨੂੰ ਇਹ ਸਰਵਿਸ ਦੇਣ ‘ਚ ਨਾਕਾਮਯਾਬ ਰਹੀ ਹੈ। ਦੂਰਸੰਚਾਰ ਨਿਯੰਤ੍ਰਕ ਪ੍ਰਮਾਣੀਕਰਨ ਨੇ ਰਿਲਾਇੰਸ ਜੀਓ ਵੱਲੋਂ ਦਾਇਰ ਪਟੀਸ਼ਨ ਤੋਂ ਬਾਅਦ ਅਕਤੂਬਰ 2016 ‘ਚ ਇਨ੍ਹਾਂ ਤਿੰਨਾਂ ਕੰਪਨੀਆਂ ‘ਤੇ ਕੁਲ 3050 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਸੀ।

ਟਰਾਈ ਨੇ ਏਅਰਟਲ ਤੇ ਵੋਡਾਫੋਨ ‘ਤੇ 1050 ਜਦਕਿ ਆਈਡੀਆ ‘ਤੇ 950 ਕਰੋੜ ਦਾ ਜ਼ੁਰਮਾਨਾ ਲਾਇਆ ਸੀ। ਹੁਣ ਆਈਡੀਆ ਤੇ ਵੋਡਾਫੋਨ ਦੇ ਇਕੱਠੇ ਹੋਣ ਤੋਂ ਬਾਅਦ ਇਹ ਜ਼ੁਰਮਾਨਾ ਵੋਡਾਫੋਨ ਨੂੰ ਹੀ ਦੇਣਾ ਪਵੇਗਾ। ਜੀਓ ਦਾ ਕਹਿਣਾ ਸੀ ਕਿ ਰਿਲਾਇੰਸ ਜੀਓ ਦੇ 75% ਕਾਲ ਇਸ ਲਈ ਫੇਲ੍ਹ ਹੋ ਜਾਂਦੇ ਹਨ ਕਿਉਂਕਿ ਕੰਪਨੀਆਂ ਕਾਲ ਦਲਈ ਸਹੀ ਪੁਆਇੰਟ ਤੇ ਇੰਟਰਕੁਨੈਕਸ਼ਨ ਮੁਹੱਈਆ ਨਹੀਂ ਕਰਵਾਉਂਦੇ।