ਨਵੀਂ ਦਿੱਲੀ: ਸ਼ਿਓਮੀ ਹੁਣ ਸਮਾਰਟਫੋਨ ਦੇ ਨਾਲ ਦੂਜੇ ਪ੍ਰੋਡਕਟਸ ਲਈ ਵੀ ਫੇਮਸ ਹੋਣ ਲੱਗਿਆ ਹੈ। ਇਸ ਲਿਸਟ ‘ਚ ਜਿੱਥੇ ਪਹਿਲਾਂ ਫੋਨ, ਟੀਵੀ, ਬੈਂਡ ਤੇ ਸਾਊਂਡਬਾਰ ਹੈ, ਉਥੇ ਹੀ ਹੁਣ ਇਸ ‘ਚ ਬੱਲਬ ਵੀ ਸ਼ਾਮਲ ਹੋ ਗਏ ਹਨ। ਜੀ ਹਾਂ, ਸ਼ਿਓਮੀ ਨੇ ਆਪਣੇ ਨਵੇਂ ਪ੍ਰੋਡਕਟ ਯਾਨੀ ਕੀ ਮੀ ਐਲਆਈਡੀ ਸਮਾਰਟ ਬੱਲਬ ਬਾਜ਼ਾਰ ‘ਚ ਉਤਾਰੇ ਹਨ।


ਮੀ ਐਲਈਡੀ ਸਮਾਰਟ ਬੱਲਬ ਛੋਟਾ ਜ਼ਰੂਰ ਹੈ ਪਰ ਕਾਫੀ ਵਧੀਆ ਹੈ। ਇਹ ਤੁਹਾਡੇ ਲਾਈਫਸਟਾਈਲ ਨਾਲ ਫਿੱਟ ਬੈਠਦਾ ਹੈ। ਫਿਨਿਸ਼ ਨਾਲ ਇਹ ਬੱਲਬ ਤੁਹਾਡੇ ਮੂਡ ਮੁਤਾਬਕ ਕਈ ਰੰਗ ਬਦਲਦਾ ਹੈ ਪਰ ਬੱਲਬ ਦਾ ਬਾਹਰੀ ਰੰਗ ਗ੍ਰੇਅ ਹੈ।

ਇਸ ਨੂੰ ਫੋਨ ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾਂ ਬੀ22 ਹੋਲਡਰ ਖਰੀਦਣਾ ਪਵੇਗਾ ਜਿਸ ਨਾਲ ਇਸ ਦੇ ਬੇਸ ਨੂੰ ਬਦਲਿਆ ਜਾ ਸਕੇ। ਇਸ ਤੋਂ ਬਾਅਦ ਫੋਨ ‘ਚ ਮੀ ਐਪ ਡਾਉਨਲੋਡ ਕਰ ਆਪਣੀ ਆਈਡੀ ਲਾਗਇੰਨ ਕਰ ਸਕਦੇ ਹੋ।

ਫੋਨ ਨਾਲ ਇਸ ਨੂੰ ਕਨੈਕਟ ਕਰਨ ਤੋਂ ਬਾਅਦ ਤੁਸੀਂ 16 ਮਿਲੀਅਨ ਕਲਰ ਆਪਸ਼ਨ ਵਿੱਚੋਂ ਕੋਈ ਵੀ ਰੰਗ ਚੁਣ ਸਕਦੇ ਹੋ। ਬੱਲਬ ‘ਚ ਤੁਹਾਨੂੰ 15 ਮਿੰਟ ਦਾ ਟਾਈਮਰ ਆਪਸ਼ਨ ਵੀ ਮਿਲੇਗਾ। ਇਸ ਸਮਾਰਟ ਬੱਲਬ ਦੀ ਕੀਮਤ ਕੰਪਨੀ ਨੇ 999 ਰੁਪਏ ਰੱਖੀ ਹੈ।