ਨਵੀਂ ਦਿੱਲੀ: ਉਹ ਦਿਨ ਗਏ ਜਦੋਂ ਸੋਸ਼ਲ ਮੀਡੀਆ ਲੋਕਾਂ ਵਿਚਾਲੇ ਚਰਚਾ, ਗੱਲਬਾਤ ਤੇ ਸੰਪਰਕ ਦਾ ਸਾਧਨ ਹੁੰਦਾ ਸੀ। ਅੱਜਕਲ੍ਹ ਤਾਂ ਇਹ ਫ਼ਰਜ਼ੀ ਖ਼ਬਰਾਂ ਦਾ ਮਾਧਿਅਮ ਬਣ ਗਿਆ ਹੈ ਜਿਸ 'ਤੇ ਜ਼ਹਿਰ ਫੈਲਾਉਣ ਦਾ ਕਾਰੋਬਾਰ ਹੋ ਰਿਹਾ ਹੈ। ਸੋਸ਼ਲ ਮੀਡੀਆ ਜ਼ਰੀਏ ਨਾ ਸਿਰਫ ਗਲਤ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਬਲਕਿ ਲੋਕ ਹੋਰ ਧਰਮ ਤੇ ਬੰਦਿਆਂ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਰਹਿੰਦੇ ਹਨ।
ਇਸ ਬਾਰੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਹੈ ਕਿ ਸਾਊਥ-ਅਮਰੀਕਨ ਹਿਊਮਨ ਰਾਈਟਸ ਤੇ ਟੈਕਨਾਲੋਜੀ ਰਿਸਰਚ ਆਰਗੇਨਾਈਜੇਸ਼ਨ ਨੇ ਮਿਲਕੇ ਫੇਸਬੁੱਕ ਇੰਡੀਆ 'ਤੇ ਪੋਸਟ ਕੀਤੀ ਜਾ ਰਹੀ ਸਮਗਰੀ ਦਾ ਸਰਵੇਖਣ ਕੀਤਾ ਹੈ। ਇਸ ਸਮੱਗਰੀ ਵਿੱਚ ਕਰੀਬ 37 ਫ਼ੀਸਦੀ ਪੋਸਟਾਂ ਇਸਲਾਮੋਫੋਬੀਆ ਨਾਲ ਸਬੰਧਤ ਹਨ।
ਰਿਪੋਰਟ ਮੁਤਾਬਕ ਫੇਸਬੁੱਕ ਇੰਡੀਆ 'ਤੇ ਪੋਸਟ ਕੀਤੀਆਂ ਖ਼ਬਰਾਂ ਵਿੱਚ 16 ਫ਼ੀਸਦੀ ਖ਼ਬਰਾਂ ਫ਼ਰਜ਼ੀ ਹੁੰਦੀਆਂ ਹਨ। ਖੋਜ ਬਾਅਦ ਮਿਲੇ ਡੇਟਾ ਮੁਤਾਬਕ 13 ਫ਼ੀਸਦੀ ਪੋਸਟਾਂ 'ਹੇਟ ਸਪੀਚ', ਯਾਨੀ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਨਾਲ ਭਰੀਆਂ ਹੁੰਦੀਆਂ ਹਨ। ਫੇਸਬੁੱਕ 'ਤੇ ਕਈ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਜਾਂਦੀਆਂ ਹਨ ਜੋ ਮਨੁੱਖਤਾ ਦੇ ਖ਼ਿਲਾਫ਼ ਵੀ ਹੁੰਦੀਆਂ ਹਨ।
ਇਸ ਸਬੰਧੀ ਜਦੋਂ ਫੇਸਬੁੱਕ ਨਾਲ ਗੱਲ ਕੀਤੀ ਗਈ ਤਾਂ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਉਹ ਕਿਸੇ ਨੀ ਭੱਦੀ ਭਾਸ਼ਾ ਨੂੰ ਗੰਭੀਰਤਾ ਨਾਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਭੱਦੀ ਭਾਸ਼ਾ ਖ਼ਿਲਾਫ਼ ਨਿਯਮ ਮੌਜੂਦ ਹਨ। ਜਿਉਂ ਹੀ ਉਨ੍ਹਾਂ ਨੂੰ ਕਿਸੇ ਭੱਦੀ ਭਾਸ਼ਾ ਸਬੰਧੀ ਜਾਣਕਾਰੀ ਮਿਲਦੀ ਹੈ, ਉਹ ਤੁਰੰਤ ਉਸ ਨੂੰ ਹਟਾ ਦਿੰਦੇ ਹਨ।
ਖਬਰਦਾਰ! ਫੇਸਬੁੱਕ 'ਤੇ ਜ਼ਹਿਰ ਫੈਲਾਉਣ ਦਾ ਕਾਰੋਬਾਰ, ਸਰਵੇਖਣ 'ਚ ਖੁਲਾਸਾ
ਏਬੀਪੀ ਸਾਂਝਾ
Updated at:
11 Jun 2019 05:03 PM (IST)
ਰਿਪੋਰਟ ਮੁਤਾਬਕ ਫੇਸਬੁੱਕ ਇੰਡੀਆ 'ਤੇ ਪੋਸਟ ਕੀਤੀਆਂ ਖ਼ਬਰਾਂ ਵਿੱਚ 16 ਫ਼ੀਸਦੀ ਖ਼ਬਰਾਂ ਫ਼ਰਜ਼ੀ ਹੁੰਦੀਆਂ ਹਨ। ਖੋਜ ਬਾਅਦ ਮਿਲੇ ਡੇਟਾ ਮੁਤਾਬਕ 13 ਫ਼ੀਸਦੀ ਪੋਸਟਾਂ 'ਹੇਟ ਸਪੀਚ', ਯਾਨੀ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਨਾਲ ਭਰੀਆਂ ਹੁੰਦੀਆਂ ਹਨ।
- - - - - - - - - Advertisement - - - - - - - - -