ਨਵੀਂ ਦਿੱਲੀ: ਅੱਜ ਦੇ ਲੋਕ ਬੇਹੱਦ ਕਾਹਲ ਵਿੱਚ ਰਹਿੰਦੇ ਹਨ ਤੇ ਉਨ੍ਹਾਂ ਨੂੰ ਹਰ ਕੰਮ ਜਲਦ ਤੋਂ ਜਲਦ ਪੂਰਾ ਹੋਇਆ ਮਿਲਣਾ ਚਾਹੀਦਾ ਹੈ। ਇੰਟਰਨੈੱਟ ਦੀ ਗੱਲ ਕਰੀਏ ਤਾਂ ਖ਼ਾਸ ਕਰਕੇ ਨੌਜਵਾਨ ਬੇਹੱਦ ਤੇਜ਼ ਇੰਟਰਨੈਟ ਸਪੀਡ ਭਾਲਦੇ ਹਨ। ਹਾਲਾਂਕਿ 4G ਨੇ ਜ਼ਿੰਦਗੀ ਨੂੰ ਕਾਫੀ ਆਸਾਨ ਬਣਾ ਦਿੱਤਾ ਹੈ ਪਰ ਅਜਿਹੇ ਵਿੱਚ ਜੇ 5G ਆ ਜਾਏ ਤਾਂ ਜ਼ਰਾ ਸੋਚੋ ਕਿ ਭਵਿੱਖ ਕਿਹੋ ਜਿਹਾ ਹੋਏਗਾ?
ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਆਖ਼ਰ 5G ਕੀ ਹੈ? ਇਸ ਨੂੰ ਇੰਟਰਨੈਟ ਦੀ ਪੰਜਵੀਂ ਪੀੜੀ (Fifth Generation) ਵਜੋਂ ਜਾਣਦੇ ਹਾਂ ਜਿਸ ਦੇ ਆਉਣ ਨਾਲ ਇੰਟਰਨੈਟ ਦੀ ਸਪੀਡ ਨਾ ਸਿਰਫ ਕਈ ਗੁਣਾ ਵਧ ਜਾਏਗੀ, ਬਲਕਿ ਤਕਨੀਕ ਦੀ ਦੁਨੀਆ ਵਿੱਚ ਵੀ ਕ੍ਰਾਂਤੀ ਆਏਗੀ। ਭਾਰਤ ਵਿੱਚ ਕਈ ਕੰਪਨੀਆਂ 5G ਤਕਨੀਕ 'ਤੇ ਕੰਮ ਕਰ ਰਹੀਆਂ ਹਨ।
5G ਸਪੀਡ ਨੂੰ ਲੈ ਕੇ ਪਿਛਲੇ ਸਾਲ Airtel ਨੇ ਭਾਰਤ ਦਾ ਪਹਿਲਾ ਸਫ਼ਲ ਟੈਸਟ ਕੀਤਾ ਸੀ। ਇਹ 5G ਮੋਬਾਈਲ ਨੈਟਵਰਕ ਦੀ ਯਾਤਰਾ ਵਿੱਚ ਮਹੱਤਵਪੂਰਨ ਕਦਮ ਹੈ। ਇਸ ਦੇ ਇਲਾਵਾ ਹਾਲ ਹੀ ਵਿੱਚ ਏਅਰਟੈਲ ਨੇ ਬਹੁਤ ਸਾਰੀਆਂ ਕੌਮਾਂਤਰੀ ਕੰਪਨੀਆਂ ਨਾਲ ਸਾਂਝੇਦਾਰੀ ਵੀ ਕੀਤੀ ਹੈ। ਇਸ ਜ਼ਰੀਏ ਏਅਰਟੈਲ 5G ਸੇਵਾਵਾਂ ਦੇ ਵਿਕਾਸ ਲਈ ਕੰਮ ਕਰੇਗੀ।
5G ਨੈਟਵਰਕ ਨਾਲ ਤੁਸੀਂ ਫੋਟੋ, ਵੀਡੀਓ ਜਾਂ ਕਿਸੇ ਵੀ ਤਰ੍ਹਾਂ ਦੇ ਡੇਟਾ ਨੂੰ 10 ਗੁਣਾ ਹਾਈ ਸਪੀਡ ਨਾਲ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਨਾਲ VR (Virtual Reality) ਤੇ AR (Augmented Reality) ਤਕਨੀਕ ਨੂੰ ਜ਼ਬਰਦਸਤ ਬੂਸਟ ਮਿਲੇਗਾ। ਜੇ VR ਤੇ AR ਤਕਨੀਕਾਂ ਬਿਹਤਰ ਹੋਣਗੀਆਂ ਤਾਂ ਮਨੋਰੰਜਨ ਤੇ ਗੇਮਿੰਗ ਇੰਡਸਟਰੀ ਵਿੱਚ ਸੰਭਾਵਨਾਵਾਂ ਵੀ ਵਧਣਗੀਆਂ। ਬਿਨਾਂ ਕਿਸੇ ਅੜਿੱਕੇ ਹਾਈਡੈਫੀਨੇਸ਼ਨ ਵਾਲੀਆਂ ਵੀਡੀਓ ਜਾਂ ਫਿਲਮਾਂ ਵੇਖੀਆਂ ਜਾ ਸਕਣਗੀਆਂ।
5G ਦੇ ਆਉਣ ਨਾਲ ਤੁਹਾਡਾ ਘਰ ਵੀ ਸਮਾਰਟ ਹੋ ਜਾਏਗਾ। ਇਸ ਨਾਲ ਘਰ ਦੇ ਸਕਿਉਰਟੀ ਸਿਸਟਮ, ਲਾਈਟਿੰਗ ਤੇ ਹੋਰ ਉਪਕਰਨਾਂ ਨੂੰ ਚੰਗੀ ਤਰ੍ਹਾਂ ਮੈਨੇਜ ਕੀਤਾ ਜਾ ਸਕਦਾ ਹੈ। ਇਸ ਨੂੰ ਇੰਟਰਨੈਟ ਆਫ ਥਿੰਗਸ (IoT) ਕਹਿੰਦੇ ਹਨ। ਜੀਵਨ ਦੀ ਦਿਸ਼ਾ ਤੇ ਦਸ਼ਾ ਬਦਲਣ ਲਈ ਲੋਕ ਬੇਸਬਰੀ ਨਾਲ 5G ਦਾ ਇੰਤਜ਼ਾਰ ਕਰ ਰਹੇ ਹਨ।
5G ਨੈੱਟਵਰਕ ਨਾਲ ਬਦਲ ਜਾਏਗੀ ਦੁਨੀਆ, ਜਾਣੋ ਕਿਵੇਂ ਬਦਲੂ ਤੁਹਾਡਾ ਭਵਿੱਖ
ਏਬੀਪੀ ਸਾਂਝਾ
Updated at:
10 Jun 2019 02:15 PM (IST)
5G ਨੈਟਵਰਕ ਨਾਲ ਤੁਸੀਂ ਫੋਟੋ, ਵੀਡੀਓ ਜਾਂ ਕਿਸੇ ਵੀ ਤਰ੍ਹਾਂ ਦੇ ਡੇਟਾ ਨੂੰ 10 ਗੁਣਾ ਹਾਈ ਸਪੀਡ ਨਾਲ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਨਾਲ VR (Virtual Reality) ਤੇ AR (Augmented Reality) ਤਕਨੀਕ ਨੂੰ ਜ਼ਬਰਦਸਤ ਬੂਸਟ ਮਿਲੇਗਾ।
ਮੰਤਰੀ ਨੇ ਕਿਹਾ ਕਿ 5G ਲਾਂਚ ਕਰਨ ਲਈ ਸਰਕਾਰ 500 ਕਰੋੜ ਰੁਪਏ ਦਾ ਕਾਰਪਸ ਬਣਾਵੇਗੀ। 5G ਫੋਰਮ ਦੂਰਸੰਚਾਰ ਵਿਭਾਗ, ਆਈਟੀ ਤੇ ਇਲੈਕਟ੍ਰਾਨਿਕਸ ਤੇ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਤੋਂ ਤਿੰਨ ਸਕੱਤਰ ਹੋਣਗੇ।
- - - - - - - - - Advertisement - - - - - - - - -