ਅੰਦਾਜ਼ੇ ਮੁਤਾਬਕ ਦੋਵੇਂ ਵਰਜਨ ਮਿਲ ਕੇ ਮਈ ‘ਚ ਕੁੱਲ 14.6 ਕਰੋੜ ਡਾਲਰ ਦੀ ਕਮਾਈ ਕੀਤੀ ਜੋ ਕਿ ਅਪਰੈਲ ਦੇ ਮਹੀਨੇ ‘ਚ ਹੋਈ ਕਮਾਈ ਤੋਂ 126 ਫੀਸਦ ਜ਼ਿਆਦਾ ਹੈ। ਇਸ ਤੋਂ ਪਹਿਲਾਂ ਅਪਰੈਲ ‘ਚ ਹੁਣ ਤਕ ਦੀ ਸਭ ਤੋਂ ਜ਼ਿਆਦਾ ਕਮਾਈ ਕੀਤੀ ਸੀ। ਇਸ ਗੇਮ ਨੂੰ 10.1 ਕਰੋੜ ਡਾਲਰ ਦੀ ਕਮਾਈ ਐਪਲ ਸਟੋਰ ਅਤੇ ਗੂਗਲ ਤੋਂ 4.53 ਕਰੋੜ ਡਾਲਰ ਦੀ ਕਮਾਈ ਹਾਸਲ ਹੋਈ।
ਸੈਂਸਰ ਟਾਵਰ ਦੇ ਮੋਬਾਈਲ ਇੰਸਾਈਟਸ ਮੁਖੀ ਰੈਂਡੀ ਨੇਲਸਨ ਨੇ ਬਲੌਗ ਪੋਸਟ ‘ਚ ਲਿਖਿਆ ਕਿ ਪਬਜੀ ਮੋਬਾਈਲ ਦੇ ਦੋਵੇਂ ਵਰਸ਼ਨ ਨਾਲ ਹੋਣ ਵਾਲੀ ਕਮਾਈ ਨੂੰ ਇੱਕਠੇ ਮਿਲਾਉਣ ‘ਤੇ ਇਹ ਦੂਜੇ ਨੰਬਰ ‘ਤੇ ਰਹਿਣ ਵਾਲੀ ਗੇਮ ਆਫ਼ ਕਿੰਗਸ ਤੋਂ 17 ਫੀਸਦ ਜ਼ਿਆਦਾ ਹੈ।