ਨਵੀਂ ਦਿੱਲੀ: ਇਸੇ ਸਾਲ ਸਤੰਬਰ ਦੇ ਮਹੀਨੇ ਆਈਫੋਨ ਦੇ ਤਿੰਨ ਨਵੇਂ ਮਾਡਲ ਲਾਂਚ ਹੋਣ ਵਾਲੇ ਹਨ। ਲੀਕ ਹੋਈ ਜਾਣਕਾਰੀ ਮੁਤਾਬਕ ਆਈਫੋਨ ਦੇ ਨਵੇਂ ਮਾਡਲ ਡਿਊਲ ਸਿਮ ਹੋਣ ਦੀ ਉਮੀਦ ਹੈ। ਇਸ ਵਾਰ ਆਈਫੋਨ ਦੀ ਬੈਟਰੀ ਵੱਡੀ ਹੋਵੇਗੀ ਤੇ ਫੋਨ ਨੂੰ ਤੇਜ਼ੀ ਨਾਲ ਚਾਰਜ ਹੋਣ ਵਾਲਾ ਬਣਾਇਆ ਜਾਵੇਗਾ।


ਐਨਾਲਿਸਟ ਮਿੰਗ ਚੀ ਕੂ ਨੇ ਇਨ੍ਹਾਂ ਗੱਲਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈਫੋਨ ਦੇ ਨਵੇਂ ਦੋ ਮਾਡਲਾਂ 'ਚ OLED ਸਕ੍ਰੀਨ ਦੀ ਵਰਤੋਂ ਕੀਤੀ ਜਾਵੇਗੀ ਜਦਕਿ ਸਸਤੇ ਵਾਲੇ ਮਾਡਲ 'ਚ LCD ਸਕ੍ਰੀਨ ਹੋਵੇਗੀ। ਫੋਨ ਦਾ ਡਿਜ਼ਾਇਨ ਆਈਫੋਨ X ਵਾਂਗ ਹੋਵੇਗਾ ਜਿਸ ਵਿਚ ਨਾਚ ਫੀਚਰ ਦੀ ਵੀ ਸੁਵਿਧਾ ਹੋਵੇਗੀ।


LCD ਸਕ੍ਰੀਨ ਵਾਲੇ ਮਾਡਲ ਦੀ ਕੀਮਤ 41,200 ਰੁਪਏ ਤੋਂ ਲੈਕੇ 48,100 ਰੁਪਏ ਹੋਵੇਗੀ ਜਿਸਦੀ ਕੀਮਤ ਆਈਫੋਨ 8 ਵਾਂਗ ਹੋਵੇਗੀ ਤੇ ਫੀਚਰ ਆਈਫੋਨ X ਦੀ ਤਰ੍ਹਾਂ ਹੋਣਗੇ। LCD ਵੇਂਰੀਏਂਟ ਵਾਲੇ ਫੋਨ 'ਚ 3 ਡੀ ਟਚ ਫੀਚਰ ਦੇ ਨਾਲ ਫੋਨ ਦੇ ਬੈਕ 'ਚ ਇੱਕੋ ਹੀ ਕੈਮਰਾ ਦਿੱਤਾ ਜਾਵੇਗਾ।