ਚੰਡੀਗੜ੍ਹ: ਦਿੱਲੀ ਸਥਿਤ ਗੱਫਾਰ ਮਾਰਕਿਟ ਫੇਕ ਤੇ ਨਕਲੀ ਆਈਟਮਜ਼ ਲਈ ਮਸ਼ਹੂਰ ਹੈ। ਜੇ ਤੁਸੀਂ iPhone X ਖਰੀਦਣ ਦੇ ਚਾਹਵਾਨ ਹੋ ਪਰ ਇਸ ਨੂੰ ਖਰੀਦਣ ਲਈ ਇੱਕ ਲੱਖ ਰੁਪਏ ਨਹੀਂ ਹਨ ਤਾਂ ਇਸ ਮਾਰਕਿਟ ਤੋਂ ਇਸ ਫੋਨ ਦਾ ਕਲੋਨ ਮਹਿਜ਼ 10 ਹਜ਼ਾਰ ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

 

 

ਇਹ ਫੋਨ iPhone X ਦਾ ਡੁਪਲੀਕੇਟ ਮਾਡਲ ਹੈ ਜੋ ਵੇਖਣ ਵਿੱਚ ਬਿਲਕੁਲ ਅਸਲੀ iPhone X ਵਰਗਾ ਦਿਖਦਾ ਹੈ। ਦੁਕਾਨਦਾਰ ਇਸ ਨੂੰ ਕਾਪੀ ਮਾਡਲ ਦੇ ਨਾਂ ਨਾਲ ਸੇਲ ਕਰਦੇ ਹਨ। ਕੁਝ ਸ਼ਾਪਕੀਪਰ ਇਸ ਨੂੰ ਅਸਲੀ ਦੇ ਨਾਂ ’ਤੇ ਧੋਖਾ ਵਾ ਦੇ ਸਕਦੇ ਹਨ।

 

ਜੇ ਤੁਸੀਂ ਇਸ ਮਾਰਕਿਟ ਤੋਂ iPhone X ਜਾਂ iPhone ਦਾ ਦੂਜਾ ਮਾਡਲ ਖਰੀਦ ਰਹੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਪਤੀ ਹੋਣਾ ਚਾਹੀਦਾ ਹੈ ਕਿ ਅਸਲੀ ਤੇ ਨਕਲੀ ਵਿੱਚ ਕਿਵੇਂ ਫਰਕ ਲੱਭਿਆ ਜਾਵੇ।

ਅਸਲੀ iPhone X ਦੀ ਸਿਮ ਟਰੇਅ ਵਿੱਚ IEMI ਨੰਬਰ ਦਿੱਤਾ ਹੁੰਦਾ ਹੈ, ਜਿਸ ਨੂੰ ਤੁਸੀਂ ਫੋਨ ਦੀ ਸੈਟਿੰਗ ਵਿੱਚ ਜਾ ਕੇ ਵੇਖ ਸਕਦੇ ਹੋ।

ਇਸ ਦੇ ਇਲਾਵਾ ਗੂਗਲ ਤੇ apple checker ਸਰਚ ਕਰੋ। ਅਜਿਹਾ ਕਰਨ ਨਾਲ ਜੋ ਪਹਿਲੀ ਵੈਬਸਾਈਟ ਆਏਗੀ ਉਸ ’ਤੇ ਆਈਫੋਨ ਦਾ ਸੀਰੀਅਲ ਨੰਬਰ ਪਾ ਕੇ ਉਸ ਦੀ ਵਾਰੰਟੀ ਬਾਰੇ ਪਤਾ ਕੀਤਾ ਜਾ ਸਕਦਾ ਹੈ।