ਨਵੀਂ ਦਿੱਲੀ: ਸਰਕਾਰ ਵੱਲੋਂ ਬਦਲਵੀਂ ਊਰਜਾ ਜਾਂ ਸਾਫ ਬਾਲਣ ਵਾਲੇ ਵਾਹਨਾਂ 'ਤੇ ਜ਼ੋਰ ਦਿੱਤੇ ਜਾਣ 'ਤੇ ਉਦਯੋਗ ਜਗਤ ਦੇ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਬਿਜਲਈ ਵਾਹਨ ਬਾਜ਼ਾਰ ਦੇ ਵਿਸਤਾਰ ਵਿੱਚ ਦੋਪਹੀਆ ਵਾਹਨਾਂ ਦੀ ਵੱਡੀ ਭੂਮਿਕਾ ਹੋਵੇਗੀ। ਉਨ੍ਹਾਂ ਦੀ ਰਾਇ ਵਿੱਚ ਭਾਰਤੀ ਬਿਜਲਈ ਵਾਹਨਾਂ ਨੂੰ ਅਪਣਾਵਾਂਗੇ ਕਿਉਂਕਿ ਇਹ ਦੋਪਹੀਆ ਵਾਹਨਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਉਸ ਤੋਂ ਬਾਅਦ ਹੀ ਇਨ੍ਹਾਂ ਵਾਂਗ ਬਿਜਲਈ ਵਾਹਨਾਂ ਦੀ ਵਾਰੀ ਆਉਣ ਦੀ ਸੰਭਾਵਨਾ ਹੈ।

ਕੰਪਨੀਆਂ ਨੂੰ ਉਮੀਦ ਹੈ ਕਿ ਅਗਲੇ ਸਾਲ ਤੋਂ ਇਸ ਖੇਤਰ ਵਿੱਚ ਕਈ ਨਵੇਂ ਬ੍ਰਾਂਡ ਤੇ ਵਾਹਨ ਆਉਣਗੇ। ਵਾਹਨ ਉਦਯੋਗ ਦੇ ਸੰਗਠਨ ਵਰਲਡ ਆਟੋ ਫੋਰਮ ਦੇ ਸੰਸਥਾਪਕ ਅਨੁਜ ਗੁਗਲਾਨੀ ਦਾ ਅੰਦਾਜ਼ਾ ਹੈ ਕਿ ਦੇਸ਼ ਵਿੱਚ ਬਿਜਲਈ ਵਾਹਨਾਂ ਨੂੰ ਅਪਣਾਉਣ ਵਿੱਚ ਦੋ ਪਹੀਆ ਵਾਹਨ ਸਭ ਤੋਂ ਮੋਹਰੀ ਰਹਿ ਸਦਕਾ ਹੈ। ਉਨ੍ਹਾਂ ਕਿਹਾ ਕਿ ਘੱਟ ਲਾਗਤ, ਸੌਖ ਤੇ ਉਪਲਬਧਤਾ ਦੇ ਚਲਦਿਆਂ ਬਾਜ਼ਾਰ ਇਨ੍ਹਾਂ ਬਿਜਲਈ ਵਾਹਨਾਂ ਨੂੰ ਤੇਜ਼ੀ ਨਾਲ ਅਪਣਾ ਸਕਦਾ ਹੈ।

ਗੁਗਲਾਨੀ ਨੇ ਕਿਹਾ ਕਿ ਦੁਪਹੀਆ ਇਲੈਕਟ੍ਰਿਕ ਵਾਹਨ ਕਾਫੀ ਸਮੇਂ ਤੋਂ ਵੱਖ-ਵੱਖ ਦੇਸ਼ਾਂ ਵਿੱਚ ਵਰਤੇ ਜਾ ਰਹੇ ਹਨ ਤੇ ਇਸ ਦਾ ਸਭ ਤੋਂ ਵੱਡਾ ਉਦਾਹਰਣ ਚੀਨ ਹੈ। ਮਾਹਰਾਂ ਦਾ ਕਹਿਣਾ ਹੈ ਕਿ ਆਉਂਦੇ ਸਾਲਾਂ ਵਿੱਚ ਮੁੱਖ ਤੌਰ 'ਤੇ ਦੋਪਹੀਆ ਤੇ ਤਿੰਨ-ਪਹੀਆ ਵਾਹਨ ਇਲੈਕਟ੍ਰਿਕ ਵਾਹਨ ਹੋਣਗੇ।