ਖੁਸ਼ਖਬਰੀ! ਭਾਰਤ 'ਚ ਪਹਿਲੀ ਵਾਰ 5ਜੀ ਇੰਟਰਨੈੱਟ ਸਪੀਡ !
ਏਬੀਪੀ ਸਾਂਝਾ | 19 Nov 2017 02:20 PM (IST)
ਨਵੀਂ ਦਿੱਲੀ: ਭਾਰਤ ਵਿੱਚ ਨਵਾਂ 5ਜੀ ਢਾਂਚਾ ਤਿਆਰ ਕਾਰਨ ਲਈ ਐਰਿਕਸਨ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ 5ਜੀ ਦਾ ਐਂਡ-ਟੂ-ਐਂਡ ਪ੍ਰਦਰਸ਼ਨ ਕੀਤਾ। ਕੰਪਨੀ ਨੇ ਦੱਸਿਆ ਕਿ ਭਾਰਤ ਵਿੱਚ ਐਰਿਕਸਨ ਨੇ ਭਾਰਤੀ ਏਅਰਟੈੱ ਨਾਲ ਭਾਈਵਾਲੀ ਕੀਤੀ ਹੈ। ਇਹ ਪ੍ਰਦਰਸ਼ਨ ਐਰਿਕਸਨ ਨੇ 5ਜੀ ਬੈਂਡ ਤੇ 5ਜੀ ਨਿਊ ਰੇਡੀਓ ਵੱਲੋਂ ਕੀਤਾ ਗਿਆ। ਇਸ ਦੌਰਾਨ ਬੇਹੱਦ ਘੱਟ ਲੈਟੇਂਸੀ 3 ਮਿਲੀ ਸੈਕੰਡ ਨਾਲ 5.7 ਗੀਗਾ ਬਾਈਟ ਪ੍ਰਤੀ ਸੈਕੰਡ ਦੀ ਸਪੀਡ ਮਿਲੀ। ਐਰਿਕਸਨ ਦੀ ਨਵੀਂ ਖੋਜ ਮੁਤਾਬਕ, 5ਜੀ ਤਕਨੀਕ ਵਿੱਚ ਭਾਰਤੀ ਦੂਰਸੰਚਾਰ ਕੰਪਨੀਆਂ ਲਈ ਸਾਲ 2026 ਤੱਕ 27.3 ਅਰਬ ਰੈਵੀਨਿਊ ਪੈਦਾ ਕਰਨ ਦੀ ਸਮਰੱਥਾ ਹੈ। ਐਰਿਕਸਨ ਨੇ ਦੱਖਣੀ-ਪੁਰਬ ਏਸ਼ੀਆ, ਪ੍ਰਸ਼ਾਂਤ ਖੇਤਰ ਤੇ ਭਾਰਤ ਦੇ ਬਾਜ਼ਾਰਾਂ ਦੇ ਮੁਖੀ ਨੁੰਨਜੀਓ ਮਿਰਤਿਲੋ ਨੇ ਦੱਸਿਆ, "ਅਸੀਂ ਦੇਸ਼ ਦੇ ਪਹਿਲੇ 5ਜੀ ਪ੍ਰਦਰਸ਼ਨ ਦੇ ਅਧਾਰ 'ਤੇ ਭਾਰਤੀ ਬਾਜ਼ਾਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜਬੂਤ ਕਰ ਰਹੇ ਹਾਂ। ਸਰਕਾਰ ਨੇ 2020 ਤੱਕ ਦੇਸ਼ ਵਿੱਚ 5ਜੀ ਨੈਟਵਰਕ ਨੂੰ ਲਿਆਉਣ ਦੀ ਯੋਜਨਾ ਬਣਾਈ ਹੈ।" ਐਰਿਕਸਨ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਨਿਤਿਨ ਬਾਂਸਲ ਨੇ ਕਿਹਾ ਕਿ ਦੂਰਸੰਚਾਰ ਨੈੱਟਵਰਕ ਵਿੱਚ 5ਜੀ ਨਵੇਂ ਪੱਧਰ ਦੇ ਪਰਦਰਸ਼ਨ ਤੇ ਵਿਸ਼ੇਸ਼ਤਾਵਾਂ ਨੂੰ ਲੈ ਕੇ ਆਵੇਗਾ ਤੇ ਸਰਵਿਸ ਪ੍ਰੋਵਾਈਡਰਾਂ ਲਈ ਰੈਵੀਨਿਊ ਵਧਾਉਣ ਦੇ ਨਵੇਂ ਰਾਹ ਖੁੱਲ੍ਹਣਗੇ।