ਨਵੀਂ ਦਿੱਲੀ: ਈਮੇਲ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਕਿਸੇ ਵੀ ਦੂਜੇ ਮਾਲਵੇਅਰ ਦੇ ਮੁਕਾਬਲੇ ਈਮੇਲ ਜ਼ਰੀਏ ਸਾਇਬਰ ਅਟੈਕ ਦਾ ਖਤਰਾ ਦੁਗੁਣਾ ਹੋ ਜਾਂਦਾ ਹੈ। ਨਵੀਂ ਰਿਪੋਰਟ 'ਚ ਇਸ ਗੱਲ ਦਾ ਪਤਾ ਲੱਗਿਆ ਹੈ। ਰਿਸਰਚ ਮੁਤਾਬਕ, ਹਰ ਨੌਵੇਂ ਬੰਦੇ ਨੂੰ 2017 'ਚ ਇੱਕ ਵਾਇਰਸ ਵਾਲੀ ਈਮੇਲ ਮਿਲੀ ਹੈ। ਇਸ ਦਾ ਖੁਲਾਸਾ ਸਾਇਬਰ ਸੁਰੱਖਿਆ ਕੰਪਨੀ ਸਿਮੇਨਟੇਕ ਦੀ ਰਿਪੋਰਟ 'ਚ ਹੋਇਆ ਹੈ।

ਬਿਜਨੈੱਸ ਈਮੇਲ ਸਮਝੌਤਾ (ਬੀਈਸੀ) ਘੁਟਾਲਿਆਂ ਨੂੰ ਸਾਇਬਰ ਖਤਰੇ ਦੇ ਰੂਪ 'ਚ ਵੀ ਪਛਾਣਿਆ ਗਿਆ ਹੈ। ਇੱਥੇ ਸਕੈਮਰਸ ਕਿਸੇ ਵੀ ਕੰਪਨੀ ਦੇ ਅੰਦਰ ਕਿਸੇ ਦਾ ਵੀ ਈਮੇਲ ਕਾਪੀ ਕਰਕੇ ਪੈਸੇ ਕੱਢ ਸਕਦੇ ਹਨ ਤੇ ਜਾਣਕਾਰੀਆਂ ਚੋਰੀ ਕਰ ਸਕਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਤਕਰੀਬਨ ਮਹੀਨੇ 'ਚ ਬੀਈਸੀ ਘੁਟਾਲਿਆਂ ਵੱਲੋਂ ਤੈਅ ਤਕਰੀਬਨ 8000 ਬਿਜਨੈੱਸਾਂ ਨੂੰ ਵੇਖਦੇ ਹਾਂ। ਔਸਤ 5 ਨੂੰ ਘੁਟਾਲੇ ਵਾਲੇ ਈਮੇਲ ਮਿਲੇ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ 2017 ਦੀ ਪਹਿਲੀ ਛੇਮਾਹੀ 'ਚ ਸਪੈਮ ਦਰ ਨੇ 54 ਫੀਸਦੀ ਦਾ ਅੰਕੜਾ ਛੂ ਲਿਆ ਸੀ। ਇਹ ਦਰਸਾਉਂਦਾ ਹੈ ਕਿ ਇਕ ਸਾਲ ਪਹਿਲਾਂ ਹੁਣ ਜ਼ਿਆਦਾ ਈਮੇਲ ਘਪਲੇ ਹੋ ਰਹੇ ਹਨ।