ਜਾਣੋ ਕੀ ਹੈ ਫੇਸਬੁੱਕ ਦਾ ਨਵਾਂ 'Clear History' ਫੀਚਰ
ਏਬੀਪੀ ਸਾਂਝਾ | 04 May 2018 03:11 PM (IST)
ਨਵੀਂ ਦਿੱਲੀ: ਕੈਂਬਰਿਜ ਐਨਾਲੈਟਿਕਾ ਵਿਵਾਦ ਤੋਂ ਬਾਅਦ ਫੇਸਬੁੱਕ ਯੂਜ਼ਰਜ਼ ਦੇ ਨਿੱਜੀ ਡੇਟਾ ਦੀ ਸੁਰੱਖਿਆ ਸਬੰਧੀ ਵੱਡਾ ਬਦਲਾਅ ਕਰੇਗਾ। ਇਸ ਤਹਿਤ ਫੇਸਬੁੱਕ ਵੱਲੋਂ ਆਪਣੇ ਯੂਜ਼ਰਜ਼ ਨੂੰ 'Clear History' ਨਾਂ ਦੀ ਆਪਸ਼ਨ ਦਿੱਤੀ ਜਾਵੇਗੀ ਜਿਸ ਨਾਲ ਫੇਸਬੁੱਕ ਯੂਜ਼ਰਜ਼ ਦਾ ਉਹ ਸਾਰਾ ਡੇਟਾ ਫੇਸਬੁੱਕ ਹਿਸਟਰੀ ’ਚੋਂ ਮਿਟਾ ਦੇਵੇਗਾ ਜੋ ਹੋਰ ਐਪਸ ਤੇ ਵੈਬਸਾਈਟਸ ਸ਼ੇਅਰ ਕਰ ਲੈਂਦੇ ਸਨ। ਇਸ ਨਵੇਂ ਫੀਚਰ ਦੀ ਜਾਣਕਾਰੀ ਫੇਸਬੁੱਕ ਨੇ ਸੈਨ ਹੋਜ਼ੇ ਕੈਲੀਫੋਰਨੀਆ ਵਿੱਚ ਡਿਵੈਲਪਰ ਕਾਨਫਰੰਸ ਦੌਰਾਨ ਪਿਛਲੇ ਹਫ਼ਤੇ ਦਿੱਤੀ ਸੀ। ਇਸ ਫੀਚਰ ਨਾਲ ਯੂਜ਼ਰਜ਼ ਨੂੰ ਪਤਾ ਲੱਗ ਸਕੇਗਾ ਕਿ ਕਿਹੜੀਆਂ ਵੈਬਸਾਈਟਸ ਤੇ ਐਪਸ ਫੇਸਬੁੱਕ ਨਾਲ ਉਨ੍ਹਾਂ ਦੇ ਡੇਟਾ ਸ਼ੇਅਰ ਕਰ ਰਹੀਆਂ ਹਨ। ਇਸ ਸਬੰਧੀ ਸਾਰੀ ਜਾਣਕਾਰੀ ਲੈਣ ਪਿੱਛੋਂ ਯੂਜ਼ਰਜ਼ ਉਸ ਸੋਸ਼ਲ ਨੈੱਟਵਰਕ ਨਾਲ ਜੁੜਿਆ ਸਾਰਾ ਡੇਟਾ ਕਲੀਅਰ ਕਰ ਸਕਦੇ ਹਨ ਕ੍ਰੋਮ ਤੇ ਹੋਰ ਵੈਬਸਾਈਟਾਂ ਵਾਂਗ ਹੋਵੇਗਾ ਇਹ ਫੀਚਰ ਕਲੀਅਰ ਹਿਸਟਰੀ ਦੀ ਮਦਦ ਨਾਲ ਫੇਸਬੁੱਕ ਤੁਹਾਡਾ ਉਹ ਸਾਰਾ ਡੇਟਾ ਡਿਲੀਟ ਕਰ ਦੇਵੇਗਾ ਜੋ ਹੋਰ ਵੈੱਬਸਾਈਟਾਂ ਤੇ ਐਪਸ ਨਾਲ ਸਾਂਝਾ ਹੋ ਰਿਹਾ ਸੀ। ਅਜਿਹਾ ਕਰਨ ਪਿੱਛੋਂ ਫੇਸਬੁੱਕ ਖ਼ੁਦ ਵੀ ਤੁਹਾਡਾ ਕੋਈ ਅਜਿਹਾ ਡੇਟਾ ਆਪਣੇ ਸਰਵਰ ’ਤੇ ਸੇਵ ਨਹੀਂ ਕਰ ਪਾਏਗਾ। ਜੇ ਤੁਸੀਂ ਫੇਸਬੁੱਕ ਜ਼ਰੀਏ ਹੋਰ ਵੈਬਸਾਈਟਸ ਤੇ ਐਪਸ ਦੀ ਜਾਣਕਾਰੀ ਦੀ ਹਿਸਟਰੀ ਡਿਲੀਟ ਕਰਦੇ ਤਾਂ ਫੇਸਬੁੱਕ ਇਸ ’ਤੇ ਵੀ ਨਜ਼ਰ ਰੱਖੇਗੀ ਕਿ ਤੁਸੀਂ ਕੀ-ਕੀ ਕਲੀਅਰ ਕੀਤਾ ਹੈ। ਇਹ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਤੁਸੀਂ ਕਰੋਮ ਬਰਾਊਜ਼ਰ ਤੋਂ ਆਪਣੀ ਸਾਰੀ ਬਰਾਊਜ਼ਿੰਗ ਹਿਸਟਰੀ ਡਿਲੀਟ ਕਰਦੇ ਹੋ। ਫੇਸਬੁੱਕ ਦੇ ਚੀਨ ਪ੍ਰਾਈਵੇਸੀ ਅਫ਼ਸਰ ਏਰਿਨ ਈਗਨ ਨੇ ਕਿਹਾ ਕਿ ਉਹ ਫ਼ਿਲਹਾਲ ਇਸ ਫੀਚਰ ’ਤੇ ਅਜੇ ਕੰਮ ਕਰ ਰਹੇ ਹਨ ਅਜੇ ਇਹ ਫੀਚਰ ਜਲਦੀ ਲਾਂਚ ਕੀਤਾ ਜਾਵੇਗਾ।