ਸ਼ਿਓਮੀ ਦਾ S2 ਧਮਾਕਾ ਜਲਦ, ਚੈਕ ਰਿਪਬਲਿਕ 'ਚ ਹੋਇਆ ਖੁਲਾਸਾ
ਏਬੀਪੀ ਸਾਂਝਾ | 03 May 2018 04:20 PM (IST)
ਨਵੀਂ ਦਿੱਲੀ: ਸ਼ਿਓਮੀ ਦੇ ਨਵੇਂ ਲਾਂਚ ਕੀਤੇ ਜਾ ਰਹੇ ਸਮਾਰਟਫੋਨ S2 ਦੇ ਲਾਂਚ ਬਾਰੇ ਪਿਛਲੇ ਕਈ ਦਿਨਾਂ ਤੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ। ਨਵੀਂ ਜਾਣਕਾਰੀ ਅਨੁਸਾਰ S2 ਸਮਾਰਟਫੋਨ ਚੈਕ ਰਿਪਬਲਿਕ ਦੇ Mi ਸਟੋਰ ਵਿੱਚ ਸਪੌਟ ਹੋਇਆ ਹੈ। ਸ਼ਿਓਮੀ ਨੇ ਇੱਕ ਦਿਨ ਪਹਿਲਾਂ ਹੀ ਆਪਣੀ ਨਵੀਂ S ਸੀਰੀਜ਼ ਦਾ ਟੀਜ਼ਰ ਜਾਰੀ ਕੀਤਾ ਸੀ। ਇਨ੍ਹਾਂ ਦੋਵਾਂ ਗੱਲਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਹਾਲ ਹੀ ਵਿੱਚ ਟੈੱਕ ਵੈੱਬਸਾਈਟ GSMArena ਨੇ S2 ਦੀਆਂ ਸਪੈਸੀਫਿਕੇਸ਼ਨਜ਼ ਬਾਰੇ ਵੀ ਜਾਣਕਾਰੀ ਦਿੱਤੀ ਸੀ। ਦੱਸ ਦਈਏ ਕਿ S2 ਸਮਾਰਟਫੋਨ ਵਿੱਚ 5.99 ਇੰਚ ਦਾ ਐਚਡੀ ਰੈਜ਼ਲਿਊਸ਼ਨ (1440x720 Pixal) ਵਾਲਾ ਡਿਸਪਲੇ ਹੋ ਸਕਦਾ ਹੈ। Redmi Note 5 ਤੇ Note 5 Pro ਦੀ ਤਰ੍ਹਾਂ S2 ਸਮਾਰਟਫੋਨ ਵਿੱਚ ਵੀ 18:9 ਆਸਪੈਕਟ ਰੇਸ਼ੋ ਦਾ ਹੀ ਸਕਰੀਨ ਦਿੱਤਾ ਜਾਵੇਗਾ। ਇਸ ਸਮਾਰਟਫੋਨ ’ਚ ਕਵਾਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਮਾਰਟਫੋਨ ਦੇ 2 ਵੈਰੀਐਂਟ 3GB ਰੈਮ, 32GB ਸਟੋਰੇਜ਼ ਤੇ 4GB ਰੈਮ, 64GB ਸਟੋਰੇਜ਼ ਮਾਰਕਿਟ ’ਚ ਉਤਾਰੇ ਜਾ ਸਕਦੇ ਹਨ। ਸਮਾਰਟਫੋਨ ਦੀਆਂ ਤਸਵੀਰਾਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਡਿਊਲ ਰਿਅਰ ਕੈਮਰੇ ਦਾ ਇਸਤੇਮਾਲ ਕੀਤਾ ਜਾਏਗਾ। ਸਮਾਰਟਫੋਨ ਦਾ ਡਿਊਲ ਰਿਅਰ ਕੈਮਰਾ 12 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਤੇ 5 ਮੈਗਾਪਿਕਸਲ ਦੇ ਸੈਕੰਡਰੀ ਸੈਂਸਰ ਦੇ ਨਾਲ ਦਿੱਤਾ ਜਾ ਸਕਦਾ ਹੈ। ਸੈਲਫ਼ੀ ਲੈਣ ਵਾਲਿਆਂ ਲਈ ਚੰਗੀ ਖ਼ਬਰ ਇਹ ਹੈ ਕਿ ਸੈਲਫ਼ੀ ਲੈਣ ਲਈ ਇਸ ਸਮਾਰਟਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਦਿੱਤਾ ਦਾ ਸਕਦਾ ਹੈ। ਸਮਾਰਟਫੋਨ ਚ 3080mAh ਦੀ ਬੈਟਰੀ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਸਮਾਰਟਫੋਨ ਦੀ ਕੀਮਤ ਤੇ ਲਾਂਚਿੰਗ ਨੂੰ ਲੈ ਕੇ ਅਜੇ ਤੱਕ ਭਾਂਵੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਕ ਗੱਲ ਸਾਫ਼ ਹੈ ਕਿ ਇਹ ਸਮਾਰਟਫੋਨ ਭਾਰਤ ਦੀ ਸਮਾਰਟਫੋਨ ਦੇ ਬਾਜ਼ਾਰ ਨੂੰ ਟਾਰਗੇਟ ਕਰਨ ਲਈ ਹੀ ਲਾਂਚ ਕੀਤਾ ਜਾਏਗਾ।