ਨਵੀਂ ਦਿੱਲੀ: ਪੌਪੂਲਰ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਡਾਊਨ ਹੋ ਗਿਆ। ਫੇਸਬੁੱਕ ਦੇ ਡਾਊਨ ਹੋਣ ਮਗਰੋਂ ਟਵਿੱਟਰ ਉੱਤੇ ਲੋਕ #facebookdown ਟ੍ਰੈਂਡ ਚੱਲ ਰਿਹਾ ਹੈ। ਇਸ ਦੇ ਨਾਲ ਹੀ ਫੇਸਬੁੱਕ ਓਪਨ ਕਰਨ ਉੱਤੇ Soory, Something went wrong ਦੇ ਸਕਰੀਨ ਸ਼ਾਟ ਨੂੰ ਵੀ ਬਹੁਤ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਹਾਲਾਂਕਿ ਹੁਣ ਤੱਕ ਫੇਸਬੁੱਕ ਦੇ ਡਾਊਨ ਹੋਣ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ।
ਫੇਸਬੁੱਕਨਾਲ ਲੋਕ ਵਟਸਐਪ ਤੇ ਇੰਸਟਾਗ੍ਰਾਮ ਦੇ ਵੈੱਬ ਪੇਜ ਡਾਊਨ ਹੋਣ ਦੀ ਗੱਲ ਵੀ ਕਹਿ ਰਹੇ ਹਨ। ਹਾਲਾਂਕਿ ਜਦੋਂ ਵਟਸਐਪ ਵੈੱਬ ਨੂੰ ਓਪਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਸਹੀ ਚੱਲ ਰਿਹਾ ਸੀ ਪਰ ਇੰਸਟਾਗ੍ਰਾਮ ਉੱਤੇ 5xx Server Error ਦੇਖਣ ਨੂੰ ਮਿਲ ਰਿਹਾ ਹੈ। ਕੁਝ ਯੂਜਰਜ਼ ਨੇ ਫੇਸਬੁੱਕ ਦੇ ਡਾਊਨ ਹੋਣ ਦੀ ਗੱਲ ਦੱਸਦਿਆਂ ਕਿਹਾ ਹੈ ਕਿ ਬੀਤੇ 2 ਘੰਟੇ ਤੋਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿਰਫ਼ ਭਾਰਤ ਹੀ ਨਹੀਂ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਫੇਸਬੁੱਕ ਦੇ ਕੰਮ ਨਹੀਂ ਕਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਹਾਲ ਹੀ ਵਿੱਚ ਫੇਸਬੁੱਕ ਨੇ ਆਪਣੇ ਨਿਊਜ਼ ਫੀਡ ਵਿੱਚ ਬਦਲਾਅ ਕਰਨ ਦੀ ਗੱਲ ਕੀਤੀ ਸੀ। ਹੋ ਸਕਦਾ ਹੈ ਕਿ ਉਨ੍ਹਾਂ ਵੱਲੋਂ ਕੀਤੇ ਜਾਂਦੇ ਬਦਲਾਅ ਦੇ ਮੱਦੇਨਜ਼ਰ ਇਹ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ।
ਹਾਲੀ ਹੀ ਵਿੱਚ ਫੇਸਬੁੱਕ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਸੀ ਕਿ ਉਹ ਨਿਊਜ਼ ਫੀਡ ਵਿੱਚ ਯੂਜ਼ਰ ਨੂੰ ਆਪਣੇ ਦੋਸਤਾਂ ਦੀ ਪੋਸਟ ਜ਼ਿਆਦਾ ਤੋਂ ਜ਼ਿਆਦਾ ਮੁਹੱਈਆ ਕਰਾਵੇਗੀ।