'ਨਿਊਯਾਰਕ ਟਾਈਮਜ਼' ਵਿੱਚ ਮੰਗਲਵਾਰ ਨੂੰ ਛਪੀ ਖ਼ਬਰ ਮੁਤਾਬਕ ਫੇਸਬੁੱਕ ਨੇ ਨੈੱਟਫਲਿਕਸ ਤੇ ਸਪੌਟੀਫਾਈ ਨੂੰ ਯੂਜ਼ਰਸ ਦੇ ਨਿੱਜੀ ਸੰਦੇਸ਼ ਪੜ੍ਹਨ ਦੀ ਮਨਜ਼ੂਰੀ ਦਿੱਤੀ। ਇਸ ਦੇ ਨਾਲ ਹੀ ਮਾਈਕ੍ਰੋਸਾਫਟ ਦੇ ਸਰਚ ਇੰਜਣ ‘ਬਿੰਗ’ ਨੂੰ ਵੀ ਯੂਜ਼ਰਸ ਦੀ ਮਨਜ਼ੂਰੀ ਬਗੈਰ ਹੀ ਡੇਟਾ ਐਕਸੈਸ ਕਰਨ ਦੀ ਹੱਕ ਦਿੱਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਫੇਸਬੁੱਕ ਵੱਲੋਂ ਯੂਜ਼ਰਸ ਦੀ ਨਿੱਜਤਾ ਨਾਲ ਖਿਲਵਾੜ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਮਾਰਚ ਵਿੱਚ ਖ਼ਬਰ ਆਈ ਸੀ ਕਿ ਯੂਕੇ ਦੇ ਸਿਆਸੀ ਸਲਾਹਕਾਰ ਕੈਂਬ੍ਰਿਜ ਐਨਾਲਿਟੀਕਾ ਨੇ 8.7 ਕਰੋੜ ਫੇਸਬੁੱਕ ਯੂਜ਼ਰਸ ਦੀ ਨਿੱਜੀ ਜਾਣਕਾਰੀ ਦਾ ਗ਼ਲਤ ਇਸਤੇਮਾਲ ਕੀਤਾ ਤੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਵਿੱਚ ਵੀ ਭੂਮਿਕਾ ਨਿਭਾਈ।