ਨਵੀਂ ਦਿੱਲੀ: ਫੇਸਬੁਕ ਦੇ ਨਿਵੇਸ਼ਕ ਕੰਪਨੀ ਦੇ ਸੀਈਓ ਮਾਰਕ ਜੁਕਰਬਰਗ ‘ਤੇ ਦਬਾਅ ਪਾ ਰਹੇ ਹਨ ਕਿ ਉਹ ਆਪਣੇ ਅਹੁਦੇ ਤੋਂ ਜਲਦੀ ਤੋਂ ਜਲਦੀ ਅਸਤੀਫਾ ਦੇਣ। ਇਸ ਦਾ ਖੁਲਾਸਾ ਨਿਊਯਾਰਕ ਟਾਈਮਸ ਨੇ ਕੀਤਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਡਿਫਾਈਨਰਸ ਪਬਲਿਕ ਅਫੇਅਰਸ ਨਾਂ ਦੀ ਪੀਆਰ ਫਰਮ ਫੇਸਬੁਕ ਲਈ ਕੰਮ ਕਰ ਰਹੀ ਹੈ ਜੋ ਰਿਪਬਲਿਕ ਪਾਰਟੀ ਨਾਲ ਜੁੜੀ ਹੈ।



ਉਧਰ ਸ਼ਨੀਵਾਰ ਨੂੰ ਦ ਗਰਜੀਅਨ ਦੀ ਰਿਪੋਟਰ ਮੁਤਾਬਕ Trillium Assest Management ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਿਨ੍ਹਾਂ ਦਾ ਫੇਸਬੁਕ ‘ਚ ਸ਼ੇਅਰ ਹੈ, ਨੇ ਮਾਰਕ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਜਦਕਿ ਇਸ ਫਰਮ ਨਾਲ ਕੰਮ ਕਰਨ ਬਾਰੇ ਮਾਰਕ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, "ਮੇਰੇ ਤੇ ਮੇਰੀ ਕੰਪਨੀ ਦੇ ਅਧਿਕਾਰੀਆਂ ਕੋਲ ਫੋਨ ਆਇਆ ਤੇ ਅਸੀਂ ਇਸ ਕੰਪਨੀ ਨਾਲ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਰ ਰਹੇ।"

ਇਸ ਬਾਰੇ ਨਿਊਯਾਰਕ ਟਾਈਮਜ਼ ਦੀ ਰਿਪੋਟਰ ‘ਚ ਕਿਹਾ ਗਿਆ ਸੀ ਕਿ ਫੇਸਬੁਕ ਇਸ ਫਰਮ ਨਾਲ ਅਜੇ ਵੀ ਕੰਮ ਕਰ ਰਿਹਾ ਹੈ। ਬੀਤੇ 3 ਸਾਲਾਂ ‘ਚ ਜਿਨ੍ਹਾਂ ਵਿਵਾਦਾਂ ਨਾਲ ਫੇਸਬੁਕ ਦਾ ਨਾਂ ਜੁੜਿਆ, ਉਨ੍ਹਾਂ ਦਾ ਅਸਰ ਘੱਟ ਹੋਇਆ ਹੈ। ਇਸ ਦੇ ਨਾਲ ਹੀ ਇਹ ਪੀਆਰ ਫਰਮ ਐਪਲ ਤੇ ਗੂਗਲ ਖਿਲਾਫ ਕਈ ਲੇਖ ਵੀ ਲਿਖ ਚੁੱਕੀ ਹੈ।