ਨਵੀਂ ਦਿੱਲੀ: ਫੇਸਬੁੱਕ ਤੋਂ ਲੋਕਾਂ ਦਾ ਵਿਸ਼ਵਾਸ ਘਟਦਾ ਜਾ ਰਿਹਾ ਹੈ, ਜਿਸ ਦਾ ਕਾਰਨ ਹੈ ਆਏ ਦਿਨ ਫੇਸਬੁੱਕ ਤੋਂ ਯੂਜ਼ਰਸ ਦੀ ਜਾਣਕਾਰੀ ਲੀਕ ਹੋਣਾ। ਪਰ ਹੁਣ ਖ਼ਬਰਾਂ ਹਨ ਕਿ ਜੇਕਰ ਤੁਹਾਡੇ ਫ਼ੋਨ ‘ਚ ਫੇਸਬੁੱਕ ਐਪ ਨਹੀਂ ਹੈ ਤਾਂ ਵੀ ਕੰਪਨੀ ਤੁਹਾਨੂੰ ਟ੍ਰੈਕ ਕਰਦੀ ਹੈ। ਜੀ ਹਾਂ, ਕੰਪਨੀ ਤੁਹਾਡੇ ਫ਼ੋਨ ‘ਚ ਮੌਜੂਦ ਬਾਕੀ ਐਪਸ ਦੀ ਮਦਦ ਨਾਲ ਤੁਹਾਡੇ ਡੇਟਾ ਤਕ ਪਹੁੰਚ ਜਾਂਦੀ ਹੈ।
ਜਰਮਨੀ ਦੇ ਸ਼ਹਿਰ ਲਾਈਪਜਿਗ ‘ਚ ਹੋਈ ‘ਕੈਓਸ ਕੰਪਿਊਟਰ ਕਾਂਗਰਸ’ ‘ਚ ਇਸ ਖੋਜ ਨੂੰ ਪੇਸ਼ ਕੀਤਾ ਗਿਆ। ਜਿਸ ‘ਚ ਪ੍ਰਾਈਵੇਸੀ ਇੰਟਰਨੈਸ਼ਨਲ ਨੇ 10 ਤੋਂ 50 ਕਰੋੜ ਤਕ ਯੂਜ਼ਰ ਬੇਸ ਵਾਲੇ ਅਜਿਹੇ 34 ਐਂਡ੍ਰੌਈਡ ਐਪ ਦਾ ਅਧਿਐਨ ਕੀਤਾ ਜੋ ਫੇਸਬੁੱਕ ਨਾਲ ਡੇਟਾ ਸ਼ੇਅਰ ਕਰਦੇ ਹਨ ਅਤੇ ਦਸੰਬਰ ਤਕ ਇਨ੍ਹਾਂ ‘ਤੇ ਨਜ਼ਰ ਵੀ ਰੱਖੀ ਗਈ।
ਜ਼ਿਆਦਾਤਰ ਐਪ ਡੇਵਲਪਿੰਗ ਕੰਪਨੀਆਂ ਫੇਸਬੁੱਕ ਸਾਫਟਵੇਅਰ ਡੇਵਲਪਮੈਂਟ ਕਿੱਟ ਦਾ ਇਸਤੇਮਾਲ ਕਰ ਰਹੀਆਂ ਹਨ। ਜਿਸ ਦੀ ਮਦਦ ਨਾਲ ਫ਼ੋਨ ‘ਚ ਸੇਵ ਕੀਤੇ ਨੰਬਰ, ਫੋਟੋ-ਵੀਡੀਓ ਅਤੇ ਮੇਲ ਅਤੇ ਕਿਸ ਸਾਈਟ ‘ਤੇ ਕਿੰਨਾ ਸਮਾਂ ਬਿਤਾਇਆ ਗਿਆ ਹੈ ਆਦਿ ਸਾਰੀ ਜਾਣਕਾਰੀ ਨੂੰ ਐਪਸ ਫੇਸਬੁਕ ਨਾਲ ਸਾਂਝਾ ਕਰਦੀਆਂ ਹਨ।