ਨਵੀਂ ਦਿੱਲੀ: ਆਈਫੋਨ ਦੀ ਉਮੀਦ ਤੋਂ ਘੱਟ ਸੇਲ ਹੋਣ ਕਾਰਨ ਇਸ ਦੇ ਰੈਵਨਿਊ ‘ਚ ਵੀ ਭਾਰੀ ਗਿਰਾਵਟ ਆਈ ਹੈ। ਇਸ ਦੀ ਘੱਟ ਸੇਲ ਚੀਨ ‘ਚ ਹੋਈ ਹੈ। ਐਪਲ ਨੇ ਵਿੱਤ ਸਾਲ 2019 ਦੀ ਪਹਿਲੀ ਤਿਮਾਹੀ ਦੇ ਰੈਵਨਿਊ ਅਨੁਮਾਨ ‘ਚ ਕਟੌਤੀ ਕੀਤੀ ਹੈ, ਜੋ 29 ਦਸੰਬਰ ਨੂੰ ਖ਼ਤਮ ਹੋਈ।

ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁਕ ਨੇ ਨਿਵੇਸ਼ਕਾਂ ਨੂੰ ਭੇਜੇ ਲੈਟਰ ‘ਚ ਬੁੱਧਵਾਰ ਨੂੰ ਕਿਹਾ ਕਿ ਕੰਪਨੀ ਨੂੰ ਹੁਣ 84 ਅਰਬ ਡਾਲਰ ਰੈਵਨਿਊ ਮਿਲਣ ਦੀ ਉਮੀਦ ਹੈ, ਜਦਕਿ ਪਹਿਲਾਂ 89 ਅਰਬ ਡਾਲਰ ਤੋਂ ਲੈ ਕੇ 93 ਅਰਬ ਡਾਲਰ ਤਕ ਰੈਵਨਿਊ ਮਿਲਣ ਦਾ ਅਨੁਮਾਨ ਲਾਇਆ ਗਿਆ ਸੀ। ਕੁਕ ਨੇ ਸਵੀਕਾਰ ਕੀਤਾ ਕਿ ਅਮਰੀਕਾ ਦੇ ਨਾਲ ਚੀਨ ਦੇ ਤਨਾਅ ਦਾ ਅਸਰ ਵਪਾਰ ‘ਤੇ ਪਿਆ ਹੈ।

ਹਾਲ ਹੀ ‘ਚ ਆਈ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਖ਼ਬਰ ਦੇ ਫੈਲਣ ਤੋਂ ਬਾਅਦ ਐਪਲ ਦੇ ਸ਼ੇਅਰਾਂ ‘ਚ ਕਰੀਬ 7 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੁਕ ਨੇ ਕਿਹਾ, ‘ਅਸੀਂ ਕੁਝ ਪ੍ਰਮੁੱਖ ਉੱਭਰਦੇ ਬਾਜ਼ਾਰਾਂ ‘ਚ ਚੁਣੌਤੀਆਂ ਦਾ ਅਨੁਮਾਨ ਲਗਾਇਆ ਸੀ, ਪਰ ਇਸ ਚੀਨ ‘ਚ ਇਸ ਤਰ੍ਹਾਂ ਦੀ ਆਰਥਿਕ ਮੰਦੀ ਦਾ ਅਨੁਮਾਨ ਨਹੀ ਲਾ ਸਕੇ।