ਨਵੀਂ ਦਿੱਲੀ: ਫੇਸਬੁੱਕ ਇੱਕ ਅਜਿਹਾ ਨਵਾਂ ਫੀਚਰ ਲਿਆਉਣ ਦੀ ਸੋਚ ਰਿਹਾ ਹੈ ਜਿਸ ਨਾਲ ਤੁਸੀਂ ਆਪਣੇ ਫੇਸਬੁੱਕ ਦੀਆਂ ਚੀਜ਼ਾਂ ਨੂੰ ਵਟਸਐਪ 'ਤੇ ਸ਼ੇਅਰ ਕਰ ਸਕਦੇ ਹੋ। ਹਾਲਾਂਕਿ ਇਸ ਨਵੇਂ ਫੀਚਰ ਨੂੰ ਲੈ ਕੇ ਫੇਸਬੁੱਕ ਵੱਲੋਂ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਪਰ ਕਈ ਬੇਟਾ ਯੂਜ਼ਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫੋਨ 'ਚ ਇਹ ਫੀਚਰ ਸ਼ਾਮਲ ਹੋ ਗਿਆ ਹੈ ਤੇ ਉਹ ਇਸ ਦੀ ਵਰਤੋਂ ਵੀ ਕਰ ਰਹੇ ਹਨ।


 

ਕਿਸ ਤਰ੍ਹਾਂ ਇਹ ਫੀਚਰ ਕਰੇਗਾ ਕੰਮ:

ਇੱਕ ਵਾਰ ਫਸਬੁੱਕ ਦੇ ਸ਼ੇਅਰ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਤਿੰਨ ਆਪਸ਼ਨਜ਼ ਆਉਣਗੇ: ਸ਼ੇਅਰ ਨਾਓ, ਰਾਈਟ ਪੋਸਟ ਤੇ ਸੈਂਡ ਇਨ ਵਟਸਐਪ। ਇਸ ਤੋਂ ਬਾਅਦ ਜੇਕਰ ਤੁਸੀਂ ਚਾਹੁੰਦੇ ਹੋ ਕਿ ਫੇਸਬੁੱਕ ਰਾਹੀਂ ਤੁਸੀਂ ਵਟਸਐਪ ਤੇ ਕੋਈ ਵੀਡੀਓ ਜਾਂ ਇਮੇਜ਼ ਭੇਜਣੀ ਹੈ ਤਾਂ ਸਭ ਤੋਂ ਪਹਿਲਾਂ ਤਹਾਨੂੰ ਸ਼ੇਅਰ ਮੈਨਿਊ 'ਤੇ ਕਲਿੱਕ ਕਰਨਾ ਹੋਵੇਗਾ।

ਇਸਤੋਂ ਬਾਅਦ ਇੱਕ ਲਿੰਕ ਜਨਰੇਟ ਹੋਵੇਗਾ। ਇਸ ਲਿੰਕ ਜ਼ਰੀਏ ਤੁਸੀਂ ਕਿਸੇ ਨੂੰ ਵੀ ਫੇਸਬੁੱਕ ਤੋਂ ਉਸ ਚੀਜ਼ ਨੂੰ ਵਟਸਐਪ 'ਤੇ ਸਾਂਝਾ ਕਰ ਸਕਦੇ ਹੋ। ਫੇਸਬੁੱਕ ਤੇ ਵਟਸਐਪ ਦੋਵੇਂ ਹੀ ਆਪੋ-ਆਪਣੇ ਐਪ ਨੂੰ ਇਸ ਫੀਚਰ ਨਾਲ ਜੋੜ ਰਹੇ ਹਨ ਤਾਂ ਜੋ ਬਿਜ਼ਨਸ 'ਚ ਵਾਧਾ ਹੋ ਸਕੇ।।