ਨਵੀਂ ਦਿੱਲੀ: ਸ਼ਿਓਮੀ ਆਪਣੇ ਅਪ-ਕਮਿੰਗ ਸਮਾਰਟਫੋਨ Mi8 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਦਾ ਫੀਚਰ ਦੇ ਸਕਦੀ ਹੈ। ਟੈਕ ਵੈੱਬਸਾਈਟ 'ਦ ਵਰਜ' ਮੁਤਾਬਕ ਸ਼ਿਓਮੀ ਇਸ ਸਮਾਰਟਫੋਨ 'ਚ 3D ਫੇਸ਼ੀਅਲ ਰੈਕੋਗਨਿਸ਼ਨ ਆਨਲਾਕਿੰਗ ਫੀਚਰ, ਸਨੈਪਡ੍ਰੈਗਨ 845 ਚਿਪਸੈਟ ਦੇ ਨਾਲ 8 ਜੀਬੀ ਤੱਕ ਰੈਮ, 64 ਜੀਬੀ ਸਟੋਰੇਜ਼ ਦੇਵੇਗੀ। ਇਸ ਸਮਾਰਟਫੋਨ ਦੀ 4,000mAh ਬੈਟਰੀ ਹੋਵੇਗੀ ਜੋ ਵਾਇਰਲੈਸ ਚਾਰਜਿੰਗ ਵੀ ਸਪੋਰਟ ਕਰੇਗੀ।


 

ਜ਼ਿਕਰਯੋਗ ਹੈ ਕਿ ਸ਼ਿਓਮੀ ਛੇਤੀ ਹੀ ਤਕਨਾਲੋਜੀ ਦੀ ਦੁਨੀਆ 'ਚ ਆਪਣੇ 8 ਸਾਲ ਪੂਰੇ ਕਰ ਰਿਹਾ ਹੈ। ਸਾਲ 2018 ਦੇ ਐਨੁਅਲ ਪ੍ਰੋਡਕਟ ਲਾਂਚ ਇਵੈਂਟ ਸ਼ੇਨਜੇਨ 'ਚ 31 ਮਈ ਨੂੰ ਕਰਵਾਇਆ ਜਾਵੇਗਾ। ਉਮੀਦ ਹੈ ਕਿ Mi8 ਇਸ ਦਿਨ ਲਾਂਚ ਹੋ ਸਕਦਾ ਹੈ।

ਇਸ ਦੇ ਨਾਲ ਹੀ ਭਾਰਤ 'ਚ ਸ਼ਿਓਮੀ ਆਪਣਾ ਸਮਾਰਟਫੋਨ 7 ਜੂਨ ਨੂੰ ਲਾਂਚ ਕਰੇਗਾ। ਕੰਪਨੀ ਨੇ ਟਵੀਟ 'ਚ ਕਿਹਾ ਕਿ ਇਸ ਸਮਾਰਟਫੋਨ ਨੂੰ ਦਿੱਲੀ 'ਚ ਇਵੈਂਟ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਉਹ ਸ਼ਿਓਮੀ ਰੈਡਮੀ Y1 ਤੇ ਰੈਡਮੀ Y2 ਦੇ ਅਗਲੇ ਵਰਜ਼ਨ ਵੀ ਲਾਂਚ ਕਰੇਗੀ।