ਨਵੀਂ ਦਿੱਲੀ: ਇੰਟਰਨੈਟ ਦੀ ਦੁਨੀਆ ਵਿੱਚ ਇੱਕ ਪਾਸੇ ਲੋਕਾਂ ਦੇ ਡੇਟਾ ਬਾਰੇ ਨਵੇਂ ਪ੍ਰਾਈਵੇਸੀ ਨਿਯਮ ਲਿਆਂਦੇ ਜਾ ਰਹੇ ਹਨ, ਦੂਜੇ ਪਾਸੇ ਗੂਗਲ ਕ੍ਰੋਮ ਨੇ ਵੀ ਇਸ ਪਾਸੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇੰਟਰਨੈਟ 'ਤੇ ਬ੍ਰਾਉਜ਼ ਕਰਦੇ ਵੇਲੇ ਸਾਨੂੰ ਕਈ ਅਜਿਹੀਆਂ ਵੈਬਸਾਇਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜਾ ਕਿ ਕ੍ਰੋਮ ਦੀ ਰਫਤਾਰ ਘਟਾ ਦਿੰਦਾ ਹੈ। ਇਸੇ ਦੇ ਹੱਲ ਵਾਸਤੇ ਗੂਗਲ ਕ੍ਰੋਮ ਇੱਕ ਨਵਾਂ ਤਰੀਕਾ ਲੈ ਕੇ ਆਇਆ ਹੈ।
ਕ੍ਰੋਮ ਬ੍ਰਾਉਜ਼ਰ ਯੂਆਰਐਲ ਦੀ ਸ਼ੁਰੂਆਤ ਵਿੱਚ HTTPS ਵਾਲੇ ਲਿੰਕ ਨੂੰ ਹਟਾਉਣ ਜਾ ਰਿਹਾ ਹੈ। ਇਸ ਦੀ ਥਾਂ ਨਵਾਂ ਫੀਚਰ ਆ ਰਿਹਾ ਹੈ ਜਿਸ ਨੂੰ HTTPC ਨਾਂ ਦਿੱਤਾ ਗਿਆ ਹੈ। HTTP ਦੀ ਸਿਕਿਉਰਿਟੀ ਫਿਲਹਾਲ ਬੜੀ ਕਮਜ਼ੋਰ ਹੈ। ਇਸ ਨੂੰ ਆਸਾਨੀ ਨਾਲ ਹੈਕ ਵੀ ਕੀਤਾ ਜਾ ਸਕਦਾ ਹੈ। ਇਸੇ ਘਾਟ ਨੂੰ ਪੂਰਾ ਕਰਨ ਲਈ HTTPC ਲਿਆਂਦਾ ਜਾ ਰਿਹਾ ਹੈ। ਇਸ ਦਾ ਮਤਲਬ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ ਸਕਿਓਰ ਹੈ।
ਗੂਗਲ ਕ੍ਰੋਮ ਦੀ ਸਿਕਿਉਰਿਟੀ ਪ੍ਰੋਡਕਟ ਮੈਨੇਜਰ ਐਮਿਲੀ ਚੈਸਟਰ ਨੇ ਕਿਹਾ ਕਿ ਗੂਗਲ ਕ੍ਰੋਮ ਦਾ ਅਪਡੇਟ ਵਰਜ਼ਨ ਕ੍ਰੋਮ 69 ਹੈ। ਇਸ ਵਿੱਚ ਯੂਆਰਐਲ ਬਾਰ ਦੇ ਕੋਲ ਲਿਖਿਆ ਆਉਣ ਵਾਲਾ HTTPS ਬੰਦ ਹੋ ਜਾਵੇਗਾ। HTTPS ਸਕਿਓਰ ਵੈਬਸਾਇਟ ਦੇ ਲਈ ਲਿੱਖਿਆ ਹੁੰਦਾ ਸੀ। ਇਸ ਥਾਂ 'ਤੇ ਹੁਣ ਅਸੁਰੱਖਿਅਤ ਵੈਬਸਾਇਟਾਂ ਲਈ ਲਾਲ ਰੰਗ ਵਿੱਚ Not Secure ਲਿੱਖਿਆ ਆਉਣ ਲੱਗੇਗਾ।