ਨਵੀਂ ਦਿੱਲੀ: ਆਈਡੀਆ ਸੈਲੂਲਰ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਦੋ ਨਵੇਂ ਇੰਟਰਨੈੱਟ ਐਡ ਆਨ ਪੈਕ ਲਾਂਚ ਕੀਤੇ ਹਨ। ਪਹਿਲਾ ਪੈਕ 92 ਰੁਪਏ ਦਾ ਹੈ ਜਿਸ ਵਿੱਚ ਗਾਹਕ ਨੂੰ 7 ਦਿਨਾਂ ਲਈ 6 ਜੀਬੀ 3G/2G ਡੇਟਾ ਮਿਲੇਗਾ। ਦੂਜੇ 53 ਰੁਪਏ ਵਾਲੇ ਪਲਾਨ ਵਿੱਚ ਗਾਹਕ ਨੂੰ ਇੱਕ ਦਿਨ ਲਈ 3 ਜੀਬੀ 3G/2G ਡੇਟਾ ਦਿੱਤਾ ਜਾਵੇਗਾ।

ਆਈਡੀਆ ਨੇ ਇਸ ਮਹੀਨੇ 4G VoLTE ਸਰਵਿਸ ਨੂੰ 6 ਟੈਲੀਕਾਮ ਸਕੂਲ ਵਿੱਚ ਸ਼ੁਰੂ ਕੀਤਾ ਜਿਸ ਵਿੱਚ ਮਹਾਂਰਾਸ਼ਟਰ, ਗੋਆ, ਗੁਜਰਾਤ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧਪ੍ਰਦੇਸ਼ ਤੇ ਛੱਤੀਸਗੜ ਸ਼ਾਮਲ ਹਨ। ਆਈਡੀਆ VoLTE ਵੱਲੋਂ ਸਭ ਤੋਂ ਪਹਿਲੀ ਕਾਲ ਕਰਨ ਵਾਲੇ ਗਾਹਕ ਨੂੰ ਮੁਫ਼ਤ ਵਿੱਚ 10 ਜੀਬੀ ਡੇਟਾ ਦੇ ਰਿਹਾ ਹੈ। ਹਾਲਾਂਕਿ ਇਸ ਸਰਵਿਸ ਨੂੰ ਹੋਰ ਸ਼ਹਿਰਾਂ ਵਿੱਚ ਵੀ ਲਾਂਚ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

 

ਇਸ ਪੈਕ ਦੇ ਲਾਂਚ ਨਾਲ ਆਈਡੀਆ ਏਅਰਟੈਲ ਦੇ 49 ਰੁਪਏ ਦੇ ਪਲਾਨ ਨੂੰ ਸਿੱਧੀ ਟੱਕਰ ਦੇ ਰਿਹਾ ਹੈ ਜਿਸ ਵਿੱਚ ਗਾਹਕ ਨੂੰ ਇੱਕ ਦਿਨ ਲਈ 3 ਜੀਬੀ 3G/4G ਡੇਟਾ ਦਿੱਤਾ ਜਾਂਦਾ ਹੈ।

ਜੀਓ ਦੀ ਗੱਲ ਕੀਤੀ ਜਾਵੇ ਤਾਂ ਜੀਓ ਆਪਣੇ 51 ਰੁਪਏ ਦੇ ਪੈਕ ਵਿੱਚ ਪ੍ਰੀਪੇਡ ਗਾਹਕਾਂ ਨੂੰ 3 ਜੀਬੀ 4G  ਡੇਟਾ ਦਾ ਐਡ ਆਨ ਪੈਕ ਦੇ ਰਿਹਾ ਹੈ ਜਦਕਿ 101 ਰੁਪਏ ਵਾਲੇ ਪੈਕ ਵਿੱਚ ਜੀਓ 6 ਜੀਬੀ 4G ਡੇਟਾ ਦਿੰਦਾ ਹੈ।