ਨਵੀਂ ਦਿੱਲੀ: ਇੰਟਰਨੈੱਟ ਨੇ ਜਿੱਥੇ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਹਨ, ਉੱਥੇ ਹੀ ਸਾਨੂੰ ਹਰ ਵੇਲੇ ਆਪਣਾ ਨਿੱਜੀ ਡੇਟਾ ਜਾਂ ਹੋਰ ਜਾਣਕਾਰੀ ਹੈਕ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇੱਥੇ ਤਹਾਨੂੰ ਦੱਸਦੇ ਹਾਂ ਜਿਸ ਨਾਲ ਤੁਸੀਂ ਆਪਣਾ ਈਮੇਲ ਅਕਾਊਂਟ ਹੈਕ ਹੋਣ ਤੋਂ ਬਚਾ ਸਕਦੇ ਹੋ।


 

ਸਭ ਤੋਂ ਪਹਿਲਾਂ ਗੂਗਲ ਦੇ ਰਿਕਵਰੀ ਪੇਜ 'ਤੇ ਜਾਓ। ਜੇਕਰ ਤਹਾਨੂੰ ਤੁਹਾਡਾ ਪਾਸਵਰਡ ਯਾਦ ਨਹੀਂ ਆ ਰਿਹਾ ਤਾਂ ਦੂਜੇ ਸਵਾਲਾਂ ਦੀ ਵਰਤੋਂ ਕਰੋ। ਰਿਕਵਰੀ ਈਮੇਲ ਜਾਂ ਫੋਨ ਨੰਬਰ ਦੀ ਵਰਤੋਂ ਕਰੋ।

ਇਸ ਤੋਂ ਬਾਅਦ ਜੀਮੇਲ ਤਹਾਨੂੰ ਰਿਕਵਰੀ ਕੋਡ ਭੇਜੇਗਾ ਜਿਸ ਨਾਲ ਤੁਸੀਂ ਆਪਣੇ ਅਕਾਊਂਟ ਦੀ ਪੁਸ਼ਟੀ ਕਰ ਸਕਦੇ ਹੋ।

ਇਨ੍ਹਾਂ ਸਭ ਚੀਜ਼ਾਂ ਨਾਲ ਵੀ ਹੱਲ ਨਾ ਨਿਕਲਣ 'ਤੇ ਤੁਸੀਂ ਸਿਕਿਓਰਟੀ ਸਵਾਲਾਂ ਦੀ ਸਹਾਇਤਾ ਲੈ ਸਕਦੇ ਹੋ ਜਿਸ ਦੀ ਵਰਤੋਂ ਤੁਸੀਂ ਆਪਣਾ ਅਕਾਊਂਟ ਸੈੱਟਅਪ ਕਰਨ ਲਈ ਪਹਿਲੀ ਵਾਰ ਕੀਤੀ ਸੀ।

ਇੱਕ ਵਾਰ ਰਿਕਵਰੀ ਕੋਡ ਮਿਲਣ 'ਤੇ ਉਸ ਕੋਡ ਨੂੰ ਜੀਮੇਲ 'ਚ ਪਾਓ ਜਿਸ ਤੋਂ ਬਾਅਦ ਗੂਗਲ ਤੁਹਾਡੇ ਅਕਾਊਂਟ ਦਾ ਪਾਸਵਰਡ ਬਦਲਣ ਲਈ ਕਹੇਗਾ।

ਸਾਈਨ ਇਨ ਹੋਣ 'ਤੇ ਜੀਮੇਲ ਤੁਸੀਂ ਸਿਕਿਓਰਟੀ ਚੈੱਕ ਤੋਂ ਗੁਜ਼ਰੋਗੇ। ਇਸ ਪ੍ਰੋਸੈਸ 'ਚ ਤਹਾਨੂੰ ਆਪਣੇ ਸਿਕਿਓਰਟੀ ਸਬੰਧੀ ਜਾਣਕਾਰੀ ਨੂੰ ਬਦਲਨ ਦਾ ਧਿਆਨ ਰੱਖਣਾ ਪਏਗਾ।

ਗੂਗਲ ਅਕਾਊਂਟ ਹੈਕ ਹੁੰਦਿਆਂ ਹੀ ਤੁਹਾਡੇ ਪੇਮੈਂਟ, ਗੂਗਲ ਪਲੇ, ਯੂਟਿਊਬ, ਐਪਸ ਤੇ ਦੂਜੀਆਂ ਚੀਜ਼ਾਂ 'ਚ ਹਰਕਤ ਹੋਣ ਲੱਗਦੀ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਅਕਾਊਂਟ ਨੂੰ ਕੋਈ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਹੈਕ ਕਰ ਚੁੱਕਿਆ ਹੈ।

ਇਨ੍ਹਾਂ ਤਰੀਕਿਆਂ ਨਾਲ ਤੁਸੀਂ ਗੂਗਲ ਅਕਾਊਂਟ ਸਿਕਿਓਰ ਕਰ ਸਕਦੇ ਹੋ:

ਸਿਕਿਓਰਟੀ ਚੈਕਅਪ 'ਚ ਸਭ ਤੋਂ ਪਹਿਲਾਂ ਤਹਾਨੂੰ ਹਦਾਇਤਾਂ ਦੀ ਪਾਲਨਾਂ ਕਰਨੀ ਪਏਗੀ। ਇਹ ਗੂਗਲ ਵੱਲੋਂ ਅਕਾਊਂਟ ਨੂੰ ਐਪਸ, ਡਿਵਾਇਸ, ਅਕਾਊਂਟ ਪਰਮਿਸ਼ਨ ਨਾਲ ਜੋੜ ਕੇ ਸੁਰੱਖਿਅਤ ਬਣਾਉਂਦਾ ਹੈ।

ਅਕਾਊਂਟ ਹੈਕ ਹੋਣ ਦੀ ਸੰਭਾਵਨਾ 'ਚ ਤੁਰੰਤ ਆਪਣਾ ਪਾਸਵਰਡ ਬਦਲੋ।

ਜਿਥੇ ਵੀ ਗੂਗਲ ਅਕਾਊਂਟ ਦੀ ਮਦਦ ਨਾਲ ਲਾਗ ਇਨ ਕੀਤਾ ਹੈ ਉਥੇ ਵੀ ਪਾਸਵਰਡ ਬਦਲੋ।

ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਆਪਣਾ ਈਮੇਲ ਤੇ ਮੋਬਾਈਲ ਨੰਬਰ ਸਹੀ ਭਰਿਆ ਹੈ ਤਾਂ ਕਿ ਅਕਾਊਂਟ ਹੈਕ ਹੋਣ ਦੀ ਸੂਰਤ 'ਚ ਤਹਾਨੂੰ ਇਸ ਗੱਲ ਦੀ ਜਾਣਕਾਰੀ ਮਿਲ ਸਕੇ।