ਚੰਡੀਗੜ੍ਹ: ਸੋਸ਼ਲ ਨੈੱਟਵਰਿਕੰਗ ਜੌਇੰਟ ਫੇਸਬੁੱਕ ਹੁਣ ਆਪਣੀ ਸਭ ਤੋਂ ਮਸ਼ਹੂਰ Whatsapp ਫੀਚਰ ਨੂੰ ਫੇਸਬੁੱਕ ਮੈਸੈਂਜਰ ਵਿੱਚ ਸ਼ਾਮਲ ਕਰ ਰਿਹਾ ਹੈ। ਕੰਪਨੀ ਜਲਦੀ ਹੀ ਫੇਸਬੁੱਕ ਮੈਸੇਂਜਰ ਵਿੱਚ ‘Unsend’ ਬਟਨ ਦੀ ਸੁਵਿਧਾ ਦੇਣ ਜਾ ਰਹੀ ਹੈ। ਲੀਕ ਰਿਪੋਰਟ ਮੁਤਾਬਕ ਕੰਪਨੀ ਨੇ ਪਹਿਲਾਂ ਹੀ ਇਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ, ਜੋ ਫਿਲਹਾਲ ਸਿਰਫ ਕੁਝ ਯੂਜ਼ਰਸ ਲਈ ਹੀ ਉਪਲੱਬਧ ਹੈ। ਯਾਦ ਰਹੇ ਕਿ ਫੇਸਬੁੱਕ ਦੇ ਦੂਜੇ ਪਲੇਟਫਾਰਮ ਇੰਸਟਾਗਰਾਮ ਵਿੱਚ ਇਹ ਫੀਚਰ ਪਹਿਲਾਂ ਤੋਂ ਹੀ ਮੌਜੂਦ ਹੈ ਜਿੱਥੇ ਯੂਜ਼ਰ ਗਲਤੀ ਨਾਲ ਭੇਜੇ ਗਏ ਮੈਸੇਜ ਨੂੰ ਅਨਸੈਂਡ ਕਰ ਸਕਦੇ ਹਨ।

ਟਿਪਸਟਰ ਜੇਨ ਵੋਂਗ ਨੇ ਟਵਿੱਟਰ ਉੱਤੇ ਇੱਕ ਸਕ੍ਰੀਨਸ਼ੌਟ ਪੋਸਟ ਕੀਤਾ ਹੈ ਜਿੱਥੇ ਇਹ ਫੀਚਰ ਫੇਸਬੁੱਕ ਮੈਸੈਂਜਰ ਵਿੱਚ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਹ ਅਜੇ ਵੀ ਸਪਸ਼ਟ ਨਹੀਂ ਹੈ ਕਿ ਕਿਵੇਂ ਕੰਪਨੀ ਇਸ ਫੀਚਰ ਨੂੰ ਕਦੋਂ ਟੈਸਟ ਕਰੇਗੀ ਤੇ ਕਦੋਂ ਇਸ ਨੂੰ ਸਾਰੇ ਲੋਕਾਂ ਲੀ ਮੁਹੱਈਆ ਕਰਾਏਗੀ। ਟਿਪਸਟਸ ਮੁਕਾਬਕ ਯੂਜ਼ਰਸ ਨੂੰ ਸੀਮਤ ਸਮੇਂ ਅੰਦਰ ਹੀ ਮੈਸੇਜ ਭੇਜਣਾ ਪਵੇਗਾ। ਫੇਸਬੁੱਕ ਅੰਦਰੂਨੀ ਤੌਰ ਤੇ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਤੇ ਪੂਰੀ ਤਰ੍ਹਾਂ ਜਾਂਚ ਹੋਣ ਤੋਂ ਬਾਅਦ ਹੀ ਇਸ ਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾਏਗਾ।



ਕੰਪਨੀ ਨੇ ਇਸੇ ਸਾਲ ਅਪਰੈਲ ਵਿੱਚ ਇਸ ਸਬੰਧੀ ਐਲਾਨ ਕੀਤਾ ਸੀ ਮੈਸੇਂਜਰ ਵਿੱਚ ਇਸ ਫੀਚਰ ਨੂੰ ਮੁਹੱਈਆ ਕਰਾਇਆ ਜਾਏਗਾ। ਆਨਲਾਈਨ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਰੈਸੀਪੈਂਟ ਵੱਲੋਂ ਤੋਂ ਮੈਸੇਜ ਡਿਲੀਟ ਕਰ ਦਿੱਤਾ ਸੀ। ਇਸ ਖ਼ਬਰ ਨਾਲ ਫੇਸਬੁੱਕ ਨੂੰ ਕਾਫੀ ਨਮੋਸ਼ੀ ਦ ਸਾਹਮਣਾ ਕਰਨਾ ਪਿਆ ਸੀ।