ਵਾਸ਼ਿੰਗਟਨ: ਫੇਸਬੁੱਕ ਨੇ ਭਾਰਤ ਦੇ ਦੂਰ-ਦਰਾਜ ਇਲਾਕਿਆਂ ਵਿੱਚ ਇੰਟਰਨੈੱਟ ਸਹੂਲਤ ਪਹੁੰਚਾਉਣ ਲਈ 'ਐਕਸਪ੍ਰੈਸ ਵਾਈ-ਫਾਈ' ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਸਾਫਟਵੇਅਰ ਦੀ ਮਦਦ ਨਾਲ ਸਥਾਨਕ ਕਾਰੋਬਾਰੀ ਹੁਣ ਲੋਕਾਂ ਨੂੰ ਨਿਸ਼ਚਿਤ ਫੀਸ ਨਾਲ ਇਹ ਸੇਵਾ ਮੁਹੱਈਆ ਕਰਵਾਉਣਗੇ। ਇਸ ਦਾ ਫਾਇਦਾ ਇਹ ਹੋਵੇਗੀ ਕਿ ਯੂਜ਼ਰ ਨੂੰ ਖਬਰਾਂ, ਮੌਸਮ ਦੀ ਜਾਣਕਾਰੀ ਦੇ ਨਾਲ-ਨਾਲ ਵੱਖ-ਵੱਖ ਹੋਰ ਸੇਵਾਵਾਂ ਵੀ ਮਿਲਣਗੀਆਂ।

'ਐਕਸਪ੍ਰੈਸ ਵਾਈ-ਫਾਈ' ਸੇਵਾ ਦੇ ਮੁਤਾਬਕ,''ਇਹ ਸੇਵਾ ਸਥਾਨਕ ਕਾਰੋਬਾਰੀਆਂ ਨੂੰ ਆਸ-ਪਾਸ ਦੇ ਇਲਾਕਿਆਂ ਵਿੱਚ ਚੰਗੀ ਕਿਸਮ ਦੀ ਇੰਟਰਨੈਟ ਸੇਵਾ ਪਹੁੰਚਾਉਣ ਵਿੱਚ ਮਦਦ ਕਰੇਗੀ ਤੇ ਇਸ ਨਾਲ ਤੈਅ ਆਮਦਨੀ ਵੀ ਹੋਵੇਗੀ।'' ਵੈੱਬਸਾਈਟ ਦਾ ਮੰਨਣਾ ਹੈ ਕਿ ਭਾਰਤ ਵਿੱਚ ਮੋਬਾਈਲ ਕੁਆਲਿਟੀ ਚੰਗੀ ਹੈ ਪਰ ਇਹ ਹਰ ਜਗ੍ਹਾ 'ਤੇ ਇੰਟਰਨੈੱਟ ਦੀ ਮੰਗ ਪੂਰੀ ਨਹੀਂ ਕਰ ਸਕਦਾ।

ਇਸ ਕਾਰਨ ਇੰਟਰਨੈੱਟ ਦੀ ਹੌਲੀ ਗਤੀ ਹੈ ਤੇ ਮੋਬਾਈਲ ਜ਼ਰੀਏ ਇੰਟਰਨੈੱਟ ਕਾਫੀ ਮਹਿੰਗਾ ਵੀ ਪੈਂਦਾ ਹੈ। ਜੇ 'ਐਕਸਪ੍ਰੈਸ ਵਾਈ-ਫਾਈ' ਦਾ ਜ਼ਰੀਏ ਤੁਸੀਂ ਮੋਬਾਈਲ ਦੀ ਵਰਤੋਂ ਕਰੋਗੇ ਤਾਂ ਇਹ ਤੁਹਾਨੂੰ ਸਸਤਾ ਵੀ ਪਵੇਗਾ ਤੇ ਤੇਜ਼ ਵੀ ਮਿਲੇਗਾ। ਇਸ ਸੇਵਾ ਦੀ ਡਿਲਿਵਰੀ ਲਈ ਫੇਸਬੁੱਕ ਸਥਾਨਕ ਕਾਰੋਬਾਰੀਆਂ, ਟੈਲੀਕਾਮ ਤੇ ਹੋਰ ਕੰਪਨੀਆਂ ਦੀ ਮਦਦ ਲੈ ਰਿਹਾ ਹੈ।