ਨਵੀਂ ਦਿੱਲੀ: ਕੋਰੀਆ ਦੀ ਮਸ਼ਹੂਰ ਕੰਪਨੀ 'ਸੈਮਸੰਗ' ਦੇ ਫਲੈਗਸਿੱਪ ਸਮਰਾਟਫ਼ੋਨ ਗਲੈਕਸੀ ਐਸ 7 ਦੀ ਸਫਲਤਾ ਤੋਂ ਬਾਅਦ ਹੁਣ ਕੰਪਨੀ ਨੂੰ ਗਲੈਕਸੀ ਸੀਰੀਜ਼ ਦੀ ਅਗਲੀ ਕੜੀ 'ਗਲੈਕਸੀ ਐਸ 8' ਤੋਂ ਕਾਫ਼ੀ ਉਮੀਦਾਂ ਹਨ। ਇਸ ਸੀਰੀਜ਼ ਦੇ ਨਵੇਂ ਫ਼ੋਨ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਕਾਫ਼ੀ ਗਰਮ ਹੈ। ਚਰਚਾ ਇਹ ਹੈ ਕਿ ਇਸ ਵਿੱਚ ਕਈ ਖ਼ਾਸ ਫ਼ੀਚਰ ਹਨ।
ਕਿਆਸ ਲਾਏ ਜਾ ਰਹੇ ਹਨ ਕਿ ਸੈਮਸੰਗ ਦੇ ਇਸ ਨਵੇਂ ਫ਼ੋਨ ਦਾ ਖ਼ੁਲਾਸਾ ਬਾਰਸੀਲੋਨਾ ਵਿੱਚ ਫਰਵਰੀ ਵਿੱਚ ਹੋਣ ਵਾਲੇ ਮੋਬਾਈਲ ਵਰਲਡ ਸੰਮੇਲਨ ਦੌਰਾਨ ਹੋਵੇਗਾ। ਆਈਫ਼ੋਨ ਵਿੱਚ ਦਿੱਤੇ ਗਏ ਵਾਇਸ ਅਸਿਸਟੈਂਟ ਸੀਰੀਜ਼ ਦੀ ਤਰ੍ਹਾਂ ਗਲੈਕਸੀ ਐਸ 8 ਵਿੱਚ ਵੀ ਅਜਿਹੇ ਕਈ ਫ਼ੀਚਰ ਹੋਣ ਦੀ ਸੰਭਾਵਨਾ ਹੈ। ਗਲੈਕਸੀ ਐਸ 8 ਦੇ ਬਾਕੀ ਫ਼ੀਚਰ ਦੀ ਗੱਲ ਕਰੀਏ ਤਾਂ ਸਮਾਰਟਫੋਨ 6 ਜੀ.ਬੀ. ਦੀ ਰੈਮ ਦੇ ਨਾਲ ਮਾਰਕੀਟ ਵਿੱਚ ਆ ਸਕਦਾ ਹੈ। ਇਸ ਦੀ ਸਟੋਰੇਜ ਮੈਮਰੀ 256 ਜੀ.ਬੀ. ਦੀ ਹੋ ਸਕਦੀ ਹੈ।
ਸਮਰਾਟਫ਼ੋਨ ਦੇ ਬਾਕੀ ਫ਼ੀਚਰ ਦੀ ਗੱਲ ਕਰੀਏ ਤਾਂ ਗਲੈਕਸੀ ਐਸ 8 ਆਪਟੀਕਲ ਫਿੰਗਰ ਪ੍ਰਿੰਟ ਸੈਂਸਰ, ਪਹਿਲਾਂ ਤੋਂ ਹੋਰ ਵਿਕਸਤ ਕੀਤੇ ਗਏ ਕੈਮਰੇ, ਸਕਰੀਨ ਸਾਈਜ਼ 5.7 ਇੰਚ ਤੇ 6.2 ਇੰਚ ਦੇ ਸਾਈਜ਼ ਵਿੱਚ ਆ ਸਕਦੇ ਹਨ। ਪ੍ਰੋਸੈੱਸਰ ਦੀ ਗੱਲ ਕਰੀਏ ਤਾਂ ਸੈਮਸੰਗ ਇਸ ਖੇਤਰ ਵਿੱਚ ਫ਼ੋਨ ਨੂੰ ਪਾਵਰਫੁੱਲ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ