ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਰਿਲਾਇੰਸ ਜੀਓ ਨੂੰ ਲੈ ਕੇ ਇੱਕ ਤਸਵੀਰ ਤੇ ਮੈਸੇਜ਼ ਛਾਇਆ ਹੋਇਆ ਹੈ। ਇਸ ਤਸਵੀਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਓ ਦੇ ਇੱਕ ਯੂਜਰ ਨੂੰ 27,718 ਦਾ ਬਿੱਲ ਆਇਆ ਹੈ। ਯੂਜਰ ਦਾ ਨਾਂ ਆਯੂਨਦੀਨ ਮੰਡਲ ਹੈ ਤੇ ਉਹ ਕੋਲਕਾਤਾ ਦਾ ਰਹਿਣ ਵਾਲਾ ਹੈ।
ਬਿੱਲ ਦੀ ਡਿਟੇਲ ਮੁਤਾਬਕ ਉਸ ਨੇ 554.38 ਡੇਟਾ ਤੇ 44 ਮਿੰਟ ਵਾਇਸ ਕਾਲ ਵਰਤੀ ਹੈ। ਇਹ ਗਾਹਕ ਰਿਲਾਇੰਸ ਦੇ ਵੈਲਕਮ ਆਫਰ ਦਾ ਲਾਭ ਲੈ ਰਿਹਾ ਹੈ। ਵੈਲਕਮ ਆਫਰ ਮੁਤਾਬਕ ਕੰਪਨੀ 31 ਦਸੰਬਰ ਤੱਕ ਸਾਰੇ ਗਾਹਕਾਂ ਨੂੰ ਫਰੀ ਸੇਵਾ ਦੇ ਰਹੀ ਹੈ।
ਦਰਅਸਲ ਇਹ ਬਿੱਲ ਅਸਲ ਨਹੀਂ ਹੈ। ਇਸ ਨੂੰ ਬੜੇ ਵਧੀਆ ਢੰਗ ਨਾਲ ਫੋਟੋਸ਼ਾਪ ਕੀਤਾ ਗਿਆ ਹੈ। ਇਸ ਨੂੰ ਵੇਖਦਿਆਂ ਹੀ ਲੱਗਦਾ ਹੈ ਕਿ ਇਹ ਅਸਲੀ ਬਿੱਲ ਹੈ। ਇਸ ਲਈ ਹਰ ਕੋਈ ਇਸ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਹੈ। ਜੀਓ ਨੇ ਅਧਿਕਾਰੀ ਦਾ ਕਹਿਣਾ ਹੈ ਕਿ ਜਿਸ ਬਿੱਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ, ਉਹ ਜਾਅਲੀ ਹੈ। ਕੰਪਨੀ 31 ਦਸੰਬਰ ਤੱਕ ਫਰੀ ਸੇਵਾ ਦੇ ਰਹੀ ਹੈ।