ਚੰਡੀਗੜ੍ਹ: ਨੋਟਬੰਦੀ ਤੋਂ ਬਾਅਦ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਆਨਲਾਈਨ ਟ੍ਰਾਂਜੈਕਸ਼ਨ ਜ਼ਰੀਏ ਸਾਮਾਨ ਖਰੀਦਣ ਦਾ ਰੁਝਾਨ ਵਧ ਗਿਆ। ਇਸ ਦੇ ਨਾਲ ਹੀ ਜੇਕਰ ਜ਼ਰਾ ਜਿੰਨੀ ਗਲਤੀ ਹੋਈ ਤਾਂ ਸਾਈਬਰ ਅਪਰਾਧੀ ਤੁਹਾਡੇ ਡੈਬਿਟ ਜਾਂ ਕ੍ਰੈਡਿਟ ਕਾਰਡ ਵਿੱਚ ਮੌਜ਼ੂਦ ਜਾਣਕਾਰੀ ਹਾਸਲ ਕਰਕੇ ਤੁਹਾਡੇ ਅਕਾਊਂਟ ਵਿੱਚ ਪੈਸੇ ਕੱਢਵਾ ਸਕਦਾ ਹੈ। ਜਾਣੋ ਕਿੰਝ, ਜ਼ਰਾ ਜਿਹੀ ਸਾਵਧਾਨੀ ਨਾਲ ਆਨਲਾਈਨ ਫਰਾਡ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਆਪਣੇ ਕ੍ਰੈਡਿਟ ਤੇ ਡੈਬਿਟ ਕਾਰਡ ਦਾ ਪਿੰਨ ਨੰਬਰ ਕਦੇ ਕਿਸੇ ਨੂੰ ਨਾ ਦੱਸੋ। ਆਪਣੇ ਕ੍ਰੈਡਿਟ ਕਾਰਡ ਦੀ ਲਿਮਟ ਘੱਟ ਰੱਖੋ। ਬੈਂਕ ਤੋਂ ਐਸ.ਐਮ.ਐਸ. ਦੀ ਸਹੂਲਤ ਲਵੋ ਤਾਂ ਜੋ ਤੁਹਾਡੇ ਖਾਤੇ ਵਿੱਚ ਰੁਪਏ ਨਿਕਲਣ ਦਾ ਅਪਡੇਟ ਤੁਹਾਨੂੰ ਮਿਲਦਾ ਰਹੇ। ਸਾਮਾਨ ਖਰੀਦਦੇ ਸਮੇਂ ਵੀ ਪਿੰਨ ਨੰਬਰ ਛੁਪਾ ਕੇ ਇੰਟਰ ਕਰੋ ਤੇਰਸੀਦ ਲੈਣਾ ਨਾ ਭੁੱਲੋ। ਆਨਲਾਈਨ ਟ੍ਰਾਂਜੈਕਸ਼ਨ ਕਰਦੇ ਸਮੇਂ ਆਪਣੇ ਡੈਬਿਟ ਤੇ ਕ੍ਰੈਡਿਟ ਕਾਰਡ ਦੀ ਜਾਣਕਾਰੀਆਂ ਗੁਪਤ ਰੱਖੋ। ਆਪਣਾ ਕਾਰਡ ਕਦੇ ਵੀ ਕਿਸੇ ਨੂੰ ਨਾ ਦੇਵੋ।

ਸਮੇਂ-ਸਮੇਂ 'ਤੇ ਆਪਣੇ ਬੈਂਕ ਖਾਤੇ ਚੈੱਕ ਕਰੋ। ਕਦੇ ਕੋਈ ਬੈਂਕ ਦਾ ਕਰਮਚਾਰੀ ਬਣ ਕੇ ਫੋਨ 'ਤੇ ਤੁਹਾਡੇ ਅਕਾਊਂਟ ਨਾਲ ਜੁੜੀਆਂ ਜਾਣਕਾਰੀਆਂ ਮੰਗੇ ਜਿਵੇਂ ਡੈਬਿਟ ਕਾਰਡ ਦਾ ਨੰਬਰ ਤੇ ਪਿੰਨ ਨੰਬਰ ਤਾਂ ਕਦੇ ਵੀ ਸ਼ੇਅਰ ਨਾ ਕਰੋ।