ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ 'ਚ 30,37,97,05,00,000.00 ਰੁਪਏ ਦਾ ਝਟਕਾ
ਏਬੀਪੀ ਸਾਂਝਾ | 20 Mar 2018 01:43 PM (IST)
ਵਾਸ਼ਿੰਗਟਨ: ਇੱਕ ਰਿਪੋਰਟ ਨੇ ਸਿਰਫ਼ ਇੱਕ ਦਿਨ ਵਿੱਚ ਫੇਸਬੁੱਕ ਦੇ ਮਾਲਕ ਜ਼ਕਰਬਰਗ ਨੂੰ ਤਗੜਾ ਝਟਕਾ ਦਿੱਤਾ। ਇਸ ਰਿਪੋਰਟ ਕਾਰਨ ਮਾਰਕ ਨੂੰ ਇੱਕ ਦਿਨ ਵਿੱਚ 6.6 ਬਿਲੀਅਨ ਡਾਲਰ ਯਾਨੀ ਕਰੀਬ 4,30,35,30,00,000.00 ਰੁਪਏ ਦਾ ਝਟਕਾ ਲੱਗਾ ਹੈ। ਫੇਸਬੁੱਕ ਦੇ ਮਾਲਕ ਨੂੰ ਲੱਗੇ ਇਸ ਝਟਕੇ ਤੋਂ ਬਾਅਦ ਉਨ੍ਹਾਂ ਦੀ ਕੁੱਲ ਦੌਲਤ 68.5 ਬਿਲੀਅਨ ਰਹਿ ਗਈ ਹੈ। ਇੰਨਾ ਹੀ ਨਹੀਂ ਫੇਸਬੁੱਕ ਨੂੰ 40 ਬਿਲੀਅਨ ਡਾਲਰ ਯਾਨੀ 26,07,80,00,00,000.00 ਰੁਪਏ ਦਾ ਇੱਕ ਹੋਰ ਘਾਟਾ ਪਿਆ ਹੈ। ਕਾਰਨ ਹੈ ਕਿ ਇਸ ਘਟਨਾ ਤੋਂ ਬਾਅਦ ਕੰਪਨੀ ਦੇ ਸ਼ੇਅਰਜ਼ ਵਿੱਚ ਸੱਤ ਫ਼ੀਸਦੀ ਦੀ ਕਮੀ ਆਈ ਹੈ। ਜੇਕਰ ਦੋਵਾਂ ਕਰਮਾਂ ਨੂੰ ਜੋੜ ਦੇਈਏ ਤਾਂ ਇਹ 30,37,97,05,00,000.00 ਰੁਪਏ ਦੀ ਹੋ ਜਾਂ ਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਕੰਪਨੀ ਦੇ ਮਾਲਕ 'ਤੇ ਇੰਨੀ ਵੱਡੀ ਰਕਮ ਗੁਆ ਕੇ ਕੀ ਬੀਤੀ ਹੋਵੇਗੀ। ਰਿਪੋਰਟ ਜਿਸ ਤੋਂ ਬਾਅਦ ਫੇਸਬੁੱਕ ਮਾਲਕ ਲੁੱਟੇ-ਪੱਟੇ ਗਏ ਦਰਅਸਲ, ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਂਬ੍ਰਿਜ ਐਨਾਲਿਟਿਕਾ ਨਾਂ ਦੀ ਪ੍ਰਾਈਵੇਟ ਕੰਪਨੀ ਨੇ ਫੇਸਬੁੱਕ ਯੂਜ਼ਰਜ਼ ਦੇ ਡੇਟਾ ਨਾਲ ਖਿਲਵਾੜ ਕੀਤਾ ਹੈ। ਇਸੇ ਕੰਪਨੀ ਨੇ ਕਰੀਬ 50 ਮਿਲੀਅਨ ਫੇਸਬੁੱਕ ਯੂਜ਼ਰਜ਼ ਦੇ ਡੇਟਾ ਦੀ ਗ਼ਲਤ ਵਰਤੋਂ ਕੀਤੀ ਹੈ। ਯੂਜ਼ਰਜ਼ ਦੇ ਡੇਟਾ ਦੀ ਵਰਤੋਂ 2016 ਦੀ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰ ਕੇ ਇਸ ਸਹਾਰੇ ਡੋਨਾਲਡ ਟਰੰਪ ਨੂੰ ਫਾਇਦਾ ਪਹੁੰਚਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਕੀ ਹੈ ਕੈਂਬ੍ਰਿਜ ਐਨਾਲਿਟਿਕਾ ਤੇ ਕਿਸ ਨੇ ਖੋਲ੍ਹੀ ਪੋਲ ਕੈਂਬ੍ਰਿਜ ਐਨਾਲਿਟਿਕਾ ਇੱਕ ਨਿੱਜੀ ਕੰਪਨੀ ਹੈ। ਇਹ ਡੇਟਾ ਮਾਈਨਿੰਗ ਤੇ ਡੇਟਾ ਐਨਾਲਿਸਿਸ ਦਾ ਕੰਮ ਕਰਦੀ ਹੈ। ਇਸ ਦੇ ਸਹਾਰੇ ਯੂਕੇ ਦੇ ਲੰਦਨ ਦੀ ਇਹ ਕੰਪਨੀ ਚੋਣ ਰਣਨੀਤੀ ਤਿਆਰ ਕਰਨ ਵਿੱਚ ਸਿਆਸੀ ਪਾਰਟੀਆਂ ਦੀ ਮਦਦ ਕੀਤੀ ਹੈ। ਕੰਪਨੀ ਨਾਲ ਜੁੜੇ ਇੱਕ ਕਰਮਚਾਰੀ ਕ੍ਰਿਸਟੋਫਰ ਨੇ ਨੈਤਿਕਤਾ ਨੂੰ ਆਧਾਰ ਬਣਾਉਂਦਿਆਂ ਇਹ ਜਾਣਕਾਰੀ ਜਨਤਕ ਕਰ ਦਿੱਤੀ ਕਿ ਕੈਂਬ੍ਰਿਜ ਐਨਾਲਿਟਿਕਾ ਨੇ ਚੋਣਾਂ ਨੂੰ ਪ੍ਰਭਾਵਿਤ ਕਰਨ ਤੇ ਟਰੰਪ ਨੂੰ ਫਾਇਦਾ ਪਹੁੰਚਾਉਣ ਲਈ 50 ਲੱਖ ਯੂਜ਼ਰਜ਼ ਦੇ ਡੇਟਾ ਨੂੰ ਗ਼ਲਤ ਤਰੀਕੇ ਨਾਲ ਵਰਤਿਆ ਹੈ।