ਨਵੀਂ ਦਿੱਲੀ- ਸਟੇਟ ਬੈਂਕ ਆਫ ਇੰਡੀਆ ਆਪਣੇ ਏ ਟੀ ਐੱਮ ਕਾਰਡ ਧਾਰਕਾਂ ਨੂੰ ਇੱਕ ਨਵੀਂ ਸਹੂਲਤ ਦੇ ਰਿਹਾ ਹੈ। ਇਸ ਦੀ ਮਦਦ ਨਾਲ ਗਾਹਕ ਆਪਣਾ ਏ ਟੀ ਐਮ ਕਾਰਡ ਆਪਣੇ ਕੰਟਰੋਲ ‘ਚ ਰੱਖ ਸਕਦੇ ਹਨ। ਇਸ ਐਪ ਦੀ ਮਦਦ ਨਾਲ ਉਹ ਆਪਣੇ ਏ ਟੀ ਐਮ ਕਾਰਡ ਨੂੰ ਆਨ-ਆਫ ਕਰ ਸਕਣਗੇ।
ਮਿਲੀ ਜਾਣਕਾਰੀ ਅਨੁਸਾਰ ‘ਐਸ ਬੀ ਆਈ ਕੁਇਕ’ ਐਪ ਵਿੱਚ ਏ ਟੀ ਐੱਮ ਕਾਰਡ ਨੂੰ ਕੰਟਰੋਲ ਕਰਨ ਲਈ ਖਾਸ ਫੀਚਰ ਹੈ, ਜਿਸ ਲਈ ਗਾਹਕ ਹੋਰ ਆਸਾਨੀ ਨਾਲ ਐੱਸ ਬੀ ਆਈ ਦੀ ਸਹੂਲਤਾਂ ਵਰਤ ਸਕਦੇ ਹਨ। ਬੈਂਕ ਵੱਲੋਂ ਏ ਟੀ ਐੱਮ ਕਾਰਡ ਧਾਰਕਾਂ ਲਈ ਸ਼ੁਰੂ ਕੀਤੀ ਗਈ ‘ਐੱਸ ਬੀ ਆਈ ਕੁਇਕ’ ਵਾਲੀ ਐਪ ਪੂਰੀ ਸੁਰੱਖਿਅਤ ਹੈ।


ਇਸ ਐਪ ਰਾਹੀਂ ਗ੍ਰਾਹਕ ਆਪਣੇ ਏ ਟੀ ਐੱਮ ਕਾਰਡ ਬਲਾਕ ਕਰ ਸਕਦਾ ਹੈ, ਆਨ ਜਾਂ ਆਫ ਕਰ ਸਕਦਾ ਹੈ ਅਤੇ ਏ ਟੀ ਐੱਮ ਪਿੰਨ ਜਨਰੇਟ ਕਰਨ ਦੀ ਸਹੂਲਤ ਵਰਤ ਸਕਦਾ ਹੈ।

ਇਸ ਦੀ ਮਦਦ ਨਾਲ ਖਾਤਾ ਧਾਰਕ ਆਪਣੇ ਕਾਰਡ ਦੀ ਸਕਿਓਰਿਟੀ ਦਾ ਪੂਰਾ ਪ੍ਰਬੰਧ ਸਿਰਫ ਸਮਾਰਟਫੋਨ ਨਾਲ ਕਰ ਸਕਦੇ ਹਨ ਅਤੇ ਇਸ ਐਪ ਨੂੰ ਬੈਂਕ ਦੇ ਰਿਕਾਰਡ ਵਿੱਚ ਰਜਿਸਟਰ ਕਰਾਏ ਗਏ ਮੋਬਾਈਲ ਨੰਬਰ ‘ਤੇ ਵੀ ਡਾਊਨਲੋਡ ਕਰ ਕੇ ਵਰਤੋਂ ਕੀਤੀ ਜਾ ਸਕੇਗੀ।