ਨਵੀਂ ਦਿੱਲੀ: ਵਟਸਐਪ ਨੇ ਇੰਡ੍ਰਾਇਡ ਪਲੇਟਫਾਮਰ ਲਈ ਨਵੇਂ ਫੀਚਰ ਅਪਡੇਟ ਕੀਤੇ ਹਨ। ਇਸ ਐਪ ਵਿੱਚ ਤਿੰਨ ਨਵੇਂ ਫੀਚਰ ਲਾਂਚ ਕੀਤੇ ਗਏ ਹਨ। ਪਹਿਲਾ ਫੀਚਰ ਹੈ ਗਰੁੱਪ ਵਿੱਚ ਗੱਲਬਾਤ, ਦੂਜਾ ਹੈ ਇੰਫੋ ਰਾਹੀਂ ਗਰੁੱਪ ਮੈਂਬਰਜ਼ ਸਰਚ ਤੇ ਤੀਜਾ ਹੈ ਫੀਚਰ ਯੂਜ਼ਰ ਨੂੰ ਵਾਈਸ ਕਾਲ ਨਾਲ ਵੀਡੀਓ ਕਾਲ ਸਵਿੱਚ ਕਰਨ ਦੀ ਆਪਸ਼ਨ। ਇਹ ਤਿੰਨੇ ਫੀਚਰ ਲਾਂਚ ਕਰ ਦਿੱਤੇ ਗਏ ਹਨ। ਇਸ ਨਵੇਂ ਅਪਡੇਟਿਡ ਐਪ ਨੂੰ ਤੁਸੀਂ ਗੂਗਲ ਪਲੇ ਸਟੋਰ ਤੋਂ ਡਾਉਨਲੋਡ ਕਰ ਸਕਦੇ ਹੋ।

ਇਹ ਫੀਚਰ ਗਰੁੱਪ ਲਈ ਹੈ। ਇਸ ਵਿੱਚ ਯੂਜ਼ਰ ਗਰੁੱਪ ਲਈ ਡਿਸਕ੍ਰਿਪਸ਼ਨ ਜੋੜਿਆ ਜਾ ਸਕਦਾ ਹੈ। ਇਸ ਨਵੇਂ ਫੀਚਰ ਤਹਿਤ ਤੁਸੀਂ ਆਪਣੇ ਮੌਜੂਦਾ ਗਰੁੱਪ ਦੇ ਲਈ ਡਿਸਕ੍ਰਿਪਸ਼ਨ ਜੋੜ ਸਕਦੇ ਹੋ। ਇਹ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਆਪਣੀ ਪ੍ਰੋਫਾਈਲ ਵਿੱਚ ਡਿਸਕ੍ਰਿਪਸ਼ਨ ਜੋੜਦੇ ਹੋ। ਇਹ ਗਰੁੱਪ ਦਾ ਕੋਈ ਵੀ ਮੈਂਬਰ ਲਿਖ ਸਕਦਾ ਹੈ। ਐਡਿਟ ਵੀ ਕੀਤਾ ਜਾ ਸਕਦਾ ਹੈ। ਇਹ ਫੀਚਰ ਆਈਫੋਨ ਗਾਹਕਾਂ ਨੂੰ ਕਦੋਂ ਮਿਲੇਗਾ, ਇਸ ਬਾਰੇ ਫਿਲਹਾਲ ਕੰਪਨੀ ਨੇ ਕੁਝ ਵੀ ਨਹੀਂ ਦੱਸਿਆ।


 

ਯੂਜ਼ਰ ਵਾਈਸ ਕਾਲ ਨੂੰ ਕਾਲ ਦੌਰਾਨ ਵੀ ਵੀਡੀਓ ਕਾਲ ਵਿੱਚ ਤਬਦੀਲ ਕਰ ਸਕਣਗੇ। ਹੁਣ ਇੰਡ੍ਰਾਇਡ ਗਾਹਕ ਨੂੰ ਵਾਈਸ ਕਾਲ ਦੌਰਾਨ ਵੀਡੀਓ ਚੈਟ ਸਵਿਚ ਬਟਨ ਮਿਲੇਗਾ। ਜੇਕਰ ਗਾਹਕ ਇਸ ਨੂੰ ਪ੍ਰੈੱਸ ਕਰਦੇ ਹਨ ਤਾਂ ਵਾਈਸ ਕਾਲ 'ਤੇ ਮੌਜੂਦ ਦੂਜੇ ਬੰਦੇ ਨੂੰ ਇਸ ਦੀ ਰਿਕਵੈਸਟ ਚਲੀ ਜਾਵੇਗੀ। ਜੇਕਰ ਉਹ ਅਸੈਪਟ ਕਰਦਾ ਹੈ ਤਾਂ ਵਾਈਸ ਕਾਲ ਤੋਂ ਵੀਡੀਓ ਕਾਲ ਸ਼ੁਰੂ ਹੋ ਜਾਵੇਗੀ।