ਵੋਡਾਫੋਨ ਵੱਲੋਂ 21 ਰੁਪਏ ਅਨਲਿਮਟਿਡ ਡੇਟਾ ਦਾ ਐਲਾਨ
ਏਬੀਪੀ ਸਾਂਝਾ | 19 Mar 2018 01:43 PM (IST)
ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਜਵਾਬ ਵਿੱਚ ਵੋਡਾਫੋਨ ਇੰਡੀਆ ਨੇ ਨਵਾਂ ਸਸਤਾ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਵਿੱਚ ਯੂਜ਼ਰ ਨੂੰ ਅਨਲਿਮਟਿਡ 3ਜੀ ਤੇ 4ਜੀ ਡਾਟਾ ਅਕਸੈਸ ਮਿਲੇਗਾ। ਸਿਰਫ 21 ਰੁਪਏ ਕੀਮਤ ਵਾਲੇ ਇਸ ਪਲਾਨ ਵਿੱਚ ਯੂਜ਼ਰ ਇੱਕ ਘੰਟੇ ਤੱਕ ਅਸੀਮਤ ਇੰਟਰਨੈਟ ਦਾ ਇਸਤੇਮਾਲ ਕਰ ਸਕਦਾ ਹੈ। ਵੋਡਾਫੋਨ ਇਸ ਪਲਾਨ ਰਾਹੀਂ ਰਿਲਾਇੰਸ ਜੀਓ ਦੇ 19 ਰੁਪਏ ਵਾਲੇ ਪਲਾਨ ਨੂੰ ਸਿੱਧੀ ਟੱਕਰ ਦੇਣ ਜਾ ਰਿਹਾ ਹੈ। ਰਿਲਾਇੰਸ ਜੀਓ ਦੇ 19 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿੱਚ 150 ਐਮਬੀ ਡਾਟਾ ਪੂਰੇ ਦਿਨ ਵਾਸਤੇ ਮਿਲਦਾ ਹੈ। ਖਾਸ ਗੱਲ ਇਹ ਹੈ ਕਿ ਰਿਲਾਇੰਸ ਜੀਓ 150 ਐਮਬੀ ਡਾਟਾ ਦੇ ਨਾਲ ਵਾਈਸ ਕਾਲ ਤੇ 20 ਮੈਸੇਜ ਵੀ ਦਿੰਦਾ ਹੈ। ਦੂਜੇ ਪਾਸੇ ਵੋਡਾਫੋਨ ਦਾ ਇਹ ਪਲਾਨ ਅਸੀਮਤ ਡਾਟਾ ਦੇ ਨਾਲ ਹੈ ਜਿਸ ਨੂੰ ਇੱਕ ਘੰਟੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਏਅਰਟੈਲ ਵੀ ਅਜਿਹਾ ਇੱਕ ਪਲਾਨ ਲਾਂਚ ਕਰ ਚੁੱਕਿਆ ਹੈ। ਇਸ ਵਿੱਚ ਉਹ 49 ਰੁਪਏ ਵਿੱਚ ਇੱਕ ਜੀਬੀ 3ਜੀ-4ਜੀ ਡਾਟਾ ਦਿੰਦਾ ਹੈ। ਤੁਸੀਂ ਤਿੰਨਾਂ ਵਿੱਚੋਂ ਕੋਈ ਵੀ ਪਲਾਨ ਚੁਣ ਸਕਦੇ ਹੋ।