ਮੁੰਬਈ: ਇਟਲੀ ਦੀ ਕਾਰਾਂ ਬਣਾਉਣ ਵਾਲੀ ਕੰਪਨੀ Corbellati ਨੇ ਦੁਨੀਆ ਦਾ ਸਭ ਤੋਂ ਤੇਜ਼ ਕਾਰ ਲਾਂਚ ਕਰਨ ਦਾ ਦਾਅਵਾ ਕੀਤਾ ਹੈ। ਇਹ ਕਾਰ ਜੇਨੇਵਾ ਮੋਟਰ ਸ਼ੋਅ ਵਿੱਚ ਲਾਂਚ ਕੀਤੀ ਗਈ। ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰ ਦੀ ਸਪੀਡ 500 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਜਿਹੀ ਹਾਈਪਰ ਕਾਰ ਬਣਾਉਣਾ ਚਾਹੁੰਦੇ ਸੀ, ਜੋ ਡਿਜ਼ਾਈਨ ਤੇ ਪ੍ਰਫਾਰਮੈਂਸ ਦੇ ਮਾਮਲੇ ਵਿੱਚ ਬਾਕੀ ਸਾਰੀਆਂ ਕਾਰਾਂ ਨਾਲੋਂ ਵੱਖਰੀ ਹੋਵੇ।

ਇਟਲੀ ਦੀ ਸੁਪਰਕਾਰ ਨਿਰਮਾਤਾ Corbellati ਦਾ ਦਾਅਵਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਤੇਜ਼ ਹਾਈਪਰ ਕਾਰ ਹੈ। ਇਸ ਦਾ ਏਅਰੋਡਾਇਨਾਮਿਕ ਡਿਜ਼ਾਈਨ ਕਾਰਬਨ ਫਾਈਬਰ ਨਾਲ ਤਿਆਰ ਕੀਤਾ ਹੈ। ਇਸ ਦਾ ਮਕਸਦ ਹੈ ਕਿ 500 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ 'ਤੇ ਵੀ ਸੰਤੁਲਨ ਨਾ ਵਿਗੜੇ।

Corbellati ਮਿਜ਼ਾਈਲ ਵਿੱਚ 9.0 ਲਿਟਰ ਦਾ ਟਵਿਨ ਟਰਬੋ, ਕਵਾਡ ਕੈਮ ਵੀ8 ਇੰਜਣ ਲੱਗਾ ਹੈ, ਜੋ ਬੇਮਿਸਾਲ 1800 ਬੀ.ਐਚ.ਪੀ. ਦੀ ਤਾਕਤ ਤੇ 2350 ਐਨ.ਐਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਹ ਕਾਰ 15.3 ਫੁੱਟ ਲੰਮੀ ਤੇ 6.7 ਫੁੱਟ ਚੌੜੀ ਹੈ।