ਨਵੀਂ ਦਿੱਲੀ: ਓਪੋ R15 ਤੇ ਓਪੋ R15 ਡ੍ਰੀਮ ਮਿਰਰ ਐਡੀਸ਼ਨ ਲਾਂਚ ਕਰ ਦਿੱਤਾ ਗਿਆ ਹੈ। ਆਈਫ਼ੋਨ X ਵਰਗੀ ਦਿੱਖ ਵਾਲਾ ਇਹ ਸਮਾਰਟਫ਼ੋਨ ਐਂਡ੍ਰੌਇਡ ਓਰੀਓ 'ਤੇ ਚੱਲਦਾ ਹੈ। ਇਸ ਵਿੱਚ ਦੋ ਰੰਗ ਯਾਨੀ ਸਨੋਅ ਵ੍ਹਾਈਟ ਤੇ ਪਰਪਲ ਰੰਗ ਵਿੱਚ ਆਉਂਦਾ ਹੈ। ਇਸ ਦੀ ਕੀਮਤ 2999 ਯੁਆਨ (ਕਰੀਬ 30,000 ਰੁਪਏ) ਰੱਖੀ ਗਈ ਹੈ। ਉੱਥੇ ਹੀ ਇਸ ਦੇ ਡ੍ਰੀਮ ਮਿਰਰ ਐਡੀਸ਼ਨ ਦੀ ਕੀਮਤ 3299 ਯੁਆਨ (ਕਰੀਬ 32,000 ਰੁਪਏ) ਹੋਵੇਗੀ। ਓਪੋ ਨੇ ਇਸ ਫ਼ੋਨ ਨੂੰ ਹਾਲੇ ਚੀਨ ਦੇ ਬਾਜ਼ਾਰ ਵਿੱਚ ਉਤਾਰਿਆ ਹੈ।
Oppo R15 ਦੀਆਂ ਖ਼ੂਬੀਆਂ ਦੀ ਗੱਲ ਕਰੀਏ ਤਾਂ ਇਸ ਵਿੱਚ 6.28 ਇੰਚ ਦੀ OLED ਸਕਰੀਨ ਦਿੱਤੀ ਗਈ ਹੈ, ਜੋ 2280X1080 ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। ਇਸ ਦਾ ਆਸਪੈਕਟ ਰੇਸ਼ੋ 19:9 ਹੈ। ਆਈਫ਼ੋਨ x ਵਰਗਾ ਦਿੱਸਣ ਵਾਲੇ ਇਸ ਸਮਾਰਟਫ਼ੋਨ ਵਿੱਚ ਉੱਪਰ ਵਾਲੇ ਪਾਸੇ ਨੌਚ ਵੀ ਦਿੱਤਾ ਗਿਆ ਹੈ। ਇਸ ਵਿੱਚ ਮੀਡੀਆਟੈਕ ਦਾ ਹੈਲੀਓ P60 ਔਕਟਾਕੋਰ ਪ੍ਰੋਸੈੱਸਰ ਦਿੱਤਾ ਗਿਆ ਹੈ, ਜਦਕਿ ਡ੍ਰੀਮ ਮਿਰਰ ਵਾਲੇ ਵੈਰੀਐਂਟ ਵਿੱਚ ਸਨੈਪਡ੍ਰੈਗਨ 660 ਚਿਪਸੈੱਟ ਦਿੱਤਾ ਗਿਆ ਹੈ। ਇਸ ਸਮਾਰਟਫ਼ੋਨ ਵਿੱਚ 6ਜੀ.ਬੀ. ਰੈਮ ਤੇ 128 ਜੀ.ਬੀ. ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਓਪੋ R15 ਵਿੱਚ ਡੂਅਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜੋ 16MP+5MP ਦੇ ਦੋ ਕੈਮਰਿਆਂ ਦਾ ਸੁਮੇਲ ਹੈ ਤੇ ਇਸ ਵਿੱਚ f/1.7 ਦਾ ਅਪਰਚਰ ਦਿੱਤਾ ਗਿਆ ਹੈ। ਉੱਥੇ ਹੀ ਡ੍ਰੀਮ ਮਿਰਰ ਐਡੀਸ਼ਨ ਵਿੱਚ 16MP+20MP ਕੈਮਾਰ ਸੈਟਅੱਪ ਦਿੱਤਾ ਗਿਆ ਹੈ। ਦੋਵੇ ਵੈਰੀਐਂਟ ਵਿੱਚ 20MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫ਼ੋਨ ਵਿੱਚ 3450 mAh ਦੀ ਬੈਟਰੀ ਦਿੱਤੀ ਗਈ ਹੈ। ਫ਼ੋਨ ਦੇ ਪਿਛਲੇ ਪਾਸੇ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।