ਨਵੀਂ ਦਿੱਲੀ: ਜੇਕਰ ਤਹਾਨੂੰ ਲੱਗ ਰਿਹਾ ਹੈ ਕਿ ਤੁਹਾਡਾ ਫੇਸਬੁੱਕ ਅਕਾਊਂਟ ਬਿਨਾਂ ਤੁਹਾਡੀ ਜਾਣਕਾਰੀ ਦੇ ਕੋਈ ਵਰਤ ਰਿਹਾ ਹੈ ਤਾਂ ਜਾਣੋ ਕੁਝ ਆਸਾਨ ਤਰੀਕੇ ਜਿਸ ਨਾਲ ਤੁਸੀਂ ਇਹ ਜਾਣ ਸਕੋਗੇ ਕਿ ਤੁਹਾਡੇ ਫੇਸਬੁੱਕ ਖਾਤੇ ਨੂੰ ਕਿੱਥੇ ਤੇ ਕਿਸ ਗੈਜ਼ੇਟ 'ਤੇ ਇਸਤੇਮਾਲ ਕੀਤਾ ਗਿਆ।


 

Step 1-
ਆਪਣੇ ਫੇਸਬੁੱਕ ਖਾਤੇ ਦੀਆਂ ਸੈਟਿੰਗਸ ਵਿੱਚ ਜਾਓ।

Step 2-
ਇੱਥੇ ਤਹਾਨੂੰ Security ਤੇ Login ਆਪਸ਼ਨ ਦਿਖਾਈ ਦੇਵੇਗਾ, ਉਸ 'ਤੇ ਕਲਿੱਕ ਕਰੋ।

Step 3-
ਇੱਥੇ ਨਵਾਂ ਪੇਜ਼ ਦਿਖਾਈ ਦੇਵੇਗਾ ਜਿਸ 'ਤੇ ਤਹਾਨੂੰ ਉਹ ਸਾਰੇ ਗੈਜ਼ੇਟਸ ਦਿਖਾਈ ਦੇਣਗੇ ਜਿੱਥੇ ਤੁਹਾਡੇ ਅਕਾਊਂਟ ਨੂੰ ਲੌਗ ਇਨ ਕੀਤਾ ਗਿਆ ਹੋਵੇਗਾ। ਇਸ ਦੇ ਨਾਲ ਹੀ ਤਹਾਨੂੰ ਉਹ ਡਿਵਾਈਸ ਵੀ ਦਿਖਾਈ ਦੇਵੇਗਾ ਜਿੱਥੇ ਤੁਹਾਡਾ ਅਕਾਊਂਟ ਐਕਟਿਵ ਹੋਵੇਗਾ। ਇੱਥੇ ਤੁਸੀਂ ਗੈਜ਼ੇਟਸ ਦੇ ਨਾਲ ਨਾਲ ਜਗ੍ਹਾ ਤੇ ਸਮੇਂ ਦੀ ਵੀ ਜਾਣਕਾਰੀ ਲੈ ਸਕੋਗੇ।

Step 4-
ਇੱਥੇ ਤਹਾਨੂੰ ਹੇਠਾਂ Log out of all sessions ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰੋ।

Step 5-
ਇੱਥੇ Log out 'ਤੇ ਕਲਿੱਕ ਕਰੋ। ਇਸ 'ਤੇ ਕਲਿੱਕ ਕਰਦਿਆਂ ਹੀ ਤੁਹਾਡਾ ਫੇਸਬੁੱਕ ਅਕਾਊਂਟ ਹਰ ਡਿਵਾਈਸ ਤੋਂ Log out ਹੋ ਜਾਏਗਾ।

Step 6-
ਤੁਸੀਂ ਲੌਗ ਇਨ ਪੇਜ਼ 'ਤੇ ਜਾ ਕੇ ਪਾਸਵਰਡ ਲੈ ਕੇ ਸਿਕਿਓਰਟੀ ਨੂੰ ਵੀ ਅਪਡੇਟ ਕਰ ਸਕਦੇ ਹੋ।