ਲਾੜਾ ਖੋਜਣ ਲਈ ਔਰਤ ਨੇ ਫੇਸਬੁੱਕ ਦੇ ਮਾਲਕ ਤੋਂ ਮੰਗੀ ਮਦਦ
ਏਬੀਪੀ ਸਾਂਝਾ | 05 May 2018 06:00 PM (IST)
ਨਵੀਂ ਦਿੱਲੀ: ਇੱਥੋਂ ਦੀ ਇੱਕ ਔਰਤ ਨੇ ਲਾੜੇ ਦੀ ਭਾਲ ਲਈ ਕਿਸੇ ਵਿਚੋਲੇ ਦੀ ਨਹੀਂ, ਬਲਕਿ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਸਹਿ-ਬਾਨੀ ਮਾਰਕ ਜ਼ਕਰਬਰਗ ਨੂੰ ਗੁਹਾਰ ਲਗਾਈ ਹੈ। ਉਸ ਨੇ ਆਪਣੀ ਪੋਸਟ ਵਿੱਚ ਮਾਰਕ ਜ਼ਕਰਬਰਗ ਨੂੰ ਲਿਖਿਆ ਕਿ ਉਹ ਹੋਰ ਸਹੂਲਤਾਂ ਤੋਂ ਇਲਾਵਾ ਫੇਸਬੁੱਕ ਦੇ ਸਰਚ ਆਪਸ਼ਨ ਵਿੱਚ ਦੇਸ਼, ਸੂਬੇ, ਜ਼ਿਲ੍ਹੇ, ਨਾਂਅ, ਲਿੰਗ, ਵਿੱਦਿਆ, ਉਮਰ, ਕਿੱਤੇ ਅਤੇ ਧਰਮ ਦੇ ਆਧਾਰ 'ਤੇ ਲਾੜੇ ਤੇ ਲਾੜੀਆਂ ਚੁਣਨ ਦੀ ਸਹੂਲਤ ਵੀ ਦੇਣ। ਇੱਕ ਹੋਰ ਪੋਸਟ ਵਿੱਚ ਉਸ ਨੇ ਆਪਣੇ ਵਿਆਹ ਲਈ ਆਪਣਾ ਬਾਇਓ-ਡੇਟਾ ਵੀ ਸ਼ੇਅਰ ਕੀਤਾ ਹੈ। ਹਾਲਾਂਕਿ, ਇਸ ਮਾਮਲੇ 'ਤੇ ਹਾਲੇ ਤਕ ਜ਼ਕਰਬਰਗ ਦੇ ਪੱਖ ਤੋਂ ਕੋਈ ਜਵਾਬ ਨਹੀਂ ਆਇਆ ਹੈ। ਪਰ ਸੋਸ਼ਲ ਮੀਡੀਆ 'ਤੇ ਉਸ ਮਹਿਲਾ ਦਾ ਇਹ ਅੰਦਾਜ਼ ਕਾਫੀ ਸਲਾਹਿਆ ਜਾ ਰਿਹਾ ਹੈ।