ਮੈਸੇਂਜਰ ਤੇ ਵ੍ਹੱਟਸਐਪ ਤੇ ਪੇਮੈਂਟ ਫੀਚਰ ਆਉਣ ਤੋਂ ਬਾਅਦ ਇੰਸਟਾਗ੍ਰਾਮ ਵੀ ਇਹ ਫੀਚਰ ਲੈ ਕੇ ਆਏਗਾ। ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇੰਸਟਾਗ੍ਰਾਮ ਐਪ ਦੀ ਮਦਦ ਨਾਲ ਯੂਜ਼ਰਜ਼ ਕੁਝ ਵੀ ਖਰੀਦ ਸਕਣਗੇ।


 

ਫਿਲਹਾਲ ਇੰਸਟਾ ਦੇ ਨਵੇਂ ਫੀਚਰ ਨੂੰ ਯੂਕੇ ਤੇ ਯੂਐਸਏ ਦੇ ਹੀ ਕੁਝ ਯੂਜ਼ਰਜ਼ ਇਸਦਾ ਇਸਤੇਮਾਲ ਕਰ ਸਕਦੇ ਹਨ। ਇੰਸਟਾਗ੍ਰਾਮ ਦੀ ਮਦਦ ਨਾਲ ਯੂਜ਼ਰਜ਼ ਰੈਸਟੋਰੈਂਟ ਵਿੱਚ ਟੇਬਲ ਤੇ ਫ਼ਿਲਮ ਲਈ ਟਿਕਟ ਬੁੱਕ ਕਰਵਾ ਸਕਣਗੇ। ਇਸ ਤੋਂ ਇਲਾਵਾ ਐਪ ਨੇ ਪੇਮੈਂਟ ਫੀਚਰ ਵੀ ਲਾਈਵ ਕਰ ਦਿੱਤਾ ਹੈ।

ਕਿਵੇਂ ਕਰ ਸਕਦੇ ਹਾਂ ਇਸ ਫੀਚਰ ਦਾ ਇਸਤੇਮਾਲ

ਇਸ ਫੀਚਰ ਦੇ ਇਸਤੇਮਾਲ ਲਈ ਯੂਜ਼ਰਜ਼ ਨੂੰ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਇਸਤੇਮਾਲ ਕਰਨਾ ਹੋਵੇਗਾ ਤੋ ਉਸ ਤੋਂ ਬਾਅਦ ਸਿਕਿਓਰਟੀ ਪਿਨ ਪਾਉਣੀ ਹੋਵੇਗੀ। ਅਜੇ ਇਹ ਫੀਚਰ ਰੈਸਟੋਰੈਂਟ ਤੇ ਸੈਲੂਨ ਵਗੈਰਾ ਲਈ ਸ਼ੁਰੂ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਵ੍ਹੱਟਸਐਪ ਆਪਣੇ ਪੇਮੈਂਟ ਫੀਚਰ ਦੀ ਸ਼ੁਰੂਆਤ ਕਰ ਚੁੱਕਾ ਹੈ। ਪਰ ਫਿਲਹਾਲ ਉਹ ਸਿਰਫ਼ ਬੇਟਾ ਵਰਜਨ 'ਤੇ ਹੀ ਉਪਲਬਧ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਫੇਸਬੁੱਕ ਨੇ ਆਪਣੀ ਐਪ ਤੇ ਪ੍ਰੀਪੇਡ ਰੀਚਾਰਜ ਕਰਾਉਣ ਦਾ ਸ਼ੁਰੂਆਤ ਕੀਤੀ ਸੀ।
ਇੰਸਟਾਗ੍ਰੈਮ 'ਤੇ ਪੇਮੈਂਟ ਫੀਚਰ ਆਉਣ ਨਾਲ ਕਰੀਬ 20 ਲੱਖ ਵਿਗਿਆਪਨਕਰਤਾਵਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ।