ਨਵੀਂ ਦਿੱਲੀ: ਟੈਲੀਕਾਮ ਆਪਰੇਟਰ ਭਾਰਤੀ ਏਅਰਟੈਲ ਤੇ ਰਿਲਾਇੰਸ ਜੀਓ ਦੀ ਭਾਈਵਾਲ ਮਿਊਜ਼ਿਕ ਐਪ ਸਾਵਨ ਵੀ ਉਨ੍ਹਾਂ ਕੰਪਨੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਫੇਸਬੁਕ ਲੱਖਾਂ ਯੂਜ਼ਰਸ ਦਾ ਡੇਟਾ ਸ਼ੇਅਰ ਕਰਦਾ ਹੈ। ਅਮਰੀਕੀ ਬੈਸਟ ਫਰਮ ਨੇ ਕਾਂਗਰਸ ਨੂੰ ਇੱਕ ਰਿਪੋਰਟ ਭੇਜੀ ਹੈ ਜਿਸ ਵਿੱਚ ਭਾਰਤੀ ਏਅਰਟੈਲ ਦਾ ਨਾਂ ਵੀ ਸਾਹਮਣੇ ਆਇਆ ਹੈ। ਏਅਰਟੈਲ ਦੀ ਵੀ ਫੇਸਬੁੱਕ  ਨਾਲ ਪਾਰਟਨਰਸ਼ਿਪ ਹੈ।

ਦਰਅਸਲ ਫੇਸਬੁੱਕ ਨੇ ਦੀਆਂ ਸਾਥੀ ਕੰਪਨੀਆਂ ਫੇਸਬੁੱਕ ਵਰਤੋਂਕਾਰ ਨੂੰ ਫੋਨ ’ਤੇ ਸੋਸ਼ਲ ਮੀਡੀਆ ਦੀਆਂ ਨਵੀਆਂ ਫੀਚਰਸ ਦੇਣ ਦਾ ਕੰਮ ਕਰਦੀਆਂ ਹਨ। ਹਾਲਾਂਕਿ ਫੇਸਬੁੱਕ ਨੇ ਕਿਹਾ ਹੈ ਕਿ ਏਅਰਟੈਲ ਨਾਲ ਉਸ ਦੀ ਭਾਈਵਾਲੀ ਹੁਣ ਖ਼ਤਮ ਹੋ ਚੁੱਕੀ ਹੈ।

ਏਅਰਟੈਲ ਦੇ ਬੁਲਾਰੇ ਨੇ ਕਿਹਾ ਕਿ ਐਪ ਡਵੈਲਪਰ ਦੀ ਮਦਦ ਨਾਲ 2010 ਵਿੱਚ ਫੇਸਬੁੱਕ ਜ਼ਰੀਏ ਡੇਟਾ ਵਰਤਣ ਦੀ ਮਨਜ਼ੂਰੀ ਮਿਲੀ ਸੀ। ਹਾਲਾਂਕਿ 2013 ਵਿੱਚ ਇਹ ਰੁਝਾਨ ਖ਼ਤਮ ਹੋ ਗਿਆ ਸੀ। ਉਨ੍ਹਾਂ ਨੇ ਇਸ ਡੇਟਾ ਦੀ ਵਰਤੋਂ ਸਿਰਫ ਇੰਟਰਨੈੱਟ ਪ੍ਰੋਸੈਸਿੰਗ ਲਈ ਹੀ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਡੇਟਾ ਪ੍ਰਾਇਵੇਸੀ ਸਬੰਧੀ ਚੌਕੰਨੇ ਹਨ ਤੇ ਇਸ ’ਤੇ ਜ਼ੀਰੋ ਟਾਲਰੈਂਸ ਪਾਲਿਸੀ ਦੀ ਵੀ ਪਾਲਣਾ ਕਰਦੇ ਹਨ।

ਫੇਸਬੁੱਕ ਨੇ ਮਿਊਜ਼ਿਕ ਐਪ ਸਾਵਨ ਦਾ ਵੀ ਨਾਂ ਲਿਆ ਜਿਸ ਵਿੱਚ ਰਿਲਾਇੰਸ ਜੀਓ ਨੇ ਵੀ ਨਿਵੇਸ਼ ਕੀਤਾ ਹੈ। ਇਸ ਵਿੱਚ ਇਹ ਕਿਹਾ ਗਿਆ ਹੈ ਕਿ ਤੀਜੀ ਧਿਰ ਦੀ ਐਪਲੀਕੇਸ਼ਨ ਕਿਸੀ ਯੂਜ਼ਰ ਦੇ ਫਰੰਟ ਡੇਟਾ ਨੂੰ ਵੀ ਐਕਸੈੱਸ ਕਰ ਸਕਦੀ ਹੈ।