ਨਵੀਂ ਦਿੱਲੀ: ਪਿਛਲੇ ਸਾਲ ਗੂਗਲ ਨੇ ਕਿਹਾ ਸੀ ਕਿ ਕੰਪਨੀ ਇਸ਼ਤਿਹਾਰਾਂ ਲਈ ਵਰਤੋਂਕਾਰਾਂ ਦੇ ਨਿੱਜੀ ਈਮੇਲ ਨੂੰ ਸਕੈਨ ਨਹੀਂ ਕਰੇਗੀ ਪਰ ਰਿਪੋਰਟ ਮੁਤਾਬਕ ਕੰਪਨੀ ਨੇ ਦੂਜੇ ਐਪਸ ਨੂੰ ਤੁਹਾਡੇ ਜੀਮੇਲ ਇਨਬੌਕਸ ਵਿੱਚ ਝਾਕਣ ਦਾ ਵਿਕਲਪ ਦਿੱਤਾ ਹੈ। ਤੁਹਾਡੇ ਸਾਰੇ ਈ-ਮੇਲ ਪੜ੍ਹੇ ਜਾ ਰਹੇ ਹਨ ਤੇ ਤੁਹਾਡੇ ਜੀਮੇਲ ਖਾਤੇ ਤੋਂ ਗੂਗਲ ਦੇ ਇਲਾਵਾ ਕੋਈ ਤੀਜਾ ਵਿਅਕਤੀ ਈ-ਮੇਲ ਵੀ ਭੇਜ ਰਿਹਾ ਹੈ। ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਤੀਜੀ ਧਿਰ ਐਪ ਵਿਕਸਤ ਕਰਨ ਵਾਲੇ ਲੱਖਾਂ ਜੀ-ਮੇਲ ਵਰਤੋਂਕਾਰਾਂ ਦੇ ਈ-ਮੇਲ ਪੜ੍ਹ ਸਕਦੇ ਹਨ। ਇਹ ਹੈਰਾਨੀਜਨਕ ਖੁਲਾਸਾ ਦ ਵਾਲ ਸਟ੍ਰੀਟ ਜਨਰਲ ਦੀ ਇੱਕ ਰਿਪੋਰਟ ਵਿੱਚ ਹੋਇਆ ਹੈ।


 

ਰਿਪੋਰਟ ਵਿੱਚ ਜੀਮੇਲ ਐਕਸੈਸ ਸੈਟਿੰਗਸ ਦਾ ਸਕ੍ਰੀਨਸ਼ੌਟ ਵੀ ਸ਼ੇਅਰ ਕੀਤਾ ਗਿਆ ਹੈ। ਇਸ ਤਸਵੀਰ ਵਿੱਚ ਡਿਵੈਲਪਰਜ਼, ਯੂਜਰਜ਼ ਦੀ ਨਿਜੀ ਜਾਣਕਾਰੀ, ਈ-ਮੇਲ ਪ੍ਰਾਪਤ ਕਰਨ ਵਾਲੇ ਦਾ ਈ-ਮੇਲ ਪਤਾ, ਸਮਾਂ ਤੇ ਪੂਰਾ ਸੰਦੇਸ਼ ਪੜ੍ਹ ਸਕਦੇ ਹਨ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਯੂਜ਼ਰਜ਼ ਤੋਂ ਇਸ ਲਈ ਸਹਿਮਤੀ ਵੀ ਲਈ ਜਾ ਰਹੀ ਹੈ ਕਿ ਇਸ ਨੂੰ ਇਨਸਾਨ ਪੜ੍ਹੇਗਾ ਜਾਂ ਕੰਪਿਊਟਰ।

ਗੂਗਲ ਨੇ ਈ-ਮੇਲ ਨਾ ਸਕੈਨ ਕਰਨ ਦਾ ਦਾਅਵਾ ਕੀਤਾ ਸੀ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੂਗਲ ਨੇ ਕਿਹਾ ਸੀ ਕਿ ਇਸ਼ਤਿਹਾਰ ਲਈ ਆਪਣੇ ਵਰਤੋਂਕਾਰਾਂ ਦਾ ਕੋਈ ਵੀ ਈ-ਮੇਲ ਸਕੈਨ ਨਹੀਂ ਕਰੇਗਾ। ਗੂਗਲ ਨੇ ਇਹ ਵੀ ਕਿਹਾ ਕਿ ਕੁਝ ਡਿਵੈਲਪਰਜ਼ ਨੇ ਜੀ-ਮੇਲ ਅਕਾਊਂਟ ਐਕਸੇਸ ਲਈ ਬਿਨੈ ਕੀਤਾ ਸੀ, ਪਰ ਗੂਗਲ ਨੇ ਇਨ੍ਹਾਂ ਨੂੰ ਖਾਰਜ ਕਰ ਦਿੱਤਾ।

ਫੇਸਬੁੱਕ ਨਾਲ ਵੀ ਇਹੋ ਵਾਪਰਿਆ ਸੀ

ਹਾਲਾਂਕਿ, ਗੂਗਲ ਦਾ ਇਹ ਕਹਿਣਾ ਹੈ ਕਿ ਈ-ਮੇਲ ਵੇਖਣ ਦੀ ਇਜਾਜ਼ਤ ਸਿਰਫ਼ ਉਦੋਂ ਦਿੱਤੀ ਜਾਂਦੀ ਹੈ ਜਦ ਉਸ ਥਰਡ ਪਾਰਟੀ ਨੇ ਆਪਣੇ ਈਮੇਲ ਦੇਖਣ ਦੀ ਆਗਿਆ ਮੰਗੀ ਹੋਵੇ। ਕੁਝ ਅਜਿਹਾ ਹੀ ਮਾਮਲਾ ਫੇਸਬੁੱਕ ਨਾਲ ਹੋਇਆ ਹੈ, ਜਿੱਥੇ ਕੈਂਬ੍ਰਿਜ ਐਨਾਲਿਟਿਕਾ ਡੇਟਾ ਸਕੈਂਡਲ ਹੋਇਆ। ਇੱਥੇ ਵੀ ਇਸ ਦਾ ਜ਼ਿੰਮੇਵਾਰ ਥਰਡ ਪਾਰਟੀ ਐਪ ਹੀ ਸੀ, ਜਿਸ ਨੂੰ ਫੇਸਬੁੱਕ ਨੇ ਇਜਾਜ਼ਤ ਦਿੱਤੀ ਸੀ।

ਇੰਟਰਨੈੱਟ ਜਾਇੰਟ ਨੇ ਹਾਲ ਹੀ ਵਿੱਚ ਐਂਡ੍ਰੌਇਡ ਯੂਜ਼ਰਜ਼ ਲਈ ਕੁਝ ਨਵੇਂ ਫੀਚਰਜ਼ ਵੀ ਲਿਆਂਦੇ ਹਨ, ਜਿਸ ਦੀ ਮਦਦ ਨਾਲ ਜੀ-ਮੇਲ ਅਕਾਊਂਟ ਰਿਵੀਊ ਸਕਿਓਰਿਟੀ ਤੇ ਪ੍ਰਾਈਵੇਸੀ ਆਪਸ਼ਨ ਨੂੰ ਨੈਗੇਟਿਵ ਕਰਨ ਵਿੱਚ ਸੌਖ ਹੋਵੇਗੀ। ਨਵੇਂ ਅਪਡੇਟ ਮੁਤਾਬਕ ਗੂਗਲ ਨੇ ਨਵੇਂ ਸਰਚ ਫੰਕਸ਼ਨ ਤੇ ਸੈਟਿੰਗ ਦਿੱਤੀ ਹੈ, ਜਿਸ ਦੀ ਮਦਦ ਨਾਲ ਯੂਜ਼ਰ ਆਪਣੇ ਖਾਤੇ ਨੂੰ ਬਦਲ ਤੇ ਉਸ ਦਾ ਪਾਸਵਰਡ ਬਦਲ ਸਕਦੇ ਹਨ।