ਅਮਰੀਕਾ ਦੇ 51 ਫ਼ੀਸਦੀ ਨੌਜਵਾਨਾਂ ’ਤੇ ਸਰਵੇਖਣ ਕੀਤਾ ਗਿਆ ਜਿੱਥੇ 13 ਤੋਂ 17 ਸਾਲ ਦੀ ਉਮਰ ਦੇ ਨੌਜਵਾਨ ਫੇਸਬੁੱਕ ਦੀ ਵਰਤੋਂ ਕਰਦੇ ਹਨ ਤੇ 85 ਫ਼ੀਸਦੀ ਯੂਟਿਊਬ, 72 ਫ਼ੀਸਦੀ ਇੰਸਟਾਗਰਾਮ ਤੇ 69 ਫ਼ੀਸਦੀ ਸਨੈਪਚੈਟ ਦੀ ਵਰਤੋਂ ਕਰਦੇ ਹਨ।
2014 ਦੇ ਮੁਕਾਬਲੇ ਘਟੀ ਫੇਸਬੁੱਕ ਦੀ ਲੋਕਪ੍ਰਿਯਤਾ
ਜੇ 2014-15 ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਪਿਊ ਸਰਵੇਖਣ ਮੁਤਾਬਕ ਫੇਸਬੁਕ 71 ਫ਼ੀਸਦੀ ਨਾਲ ਸਭ ਤੋਂ ਅੱਗੇ ਚੱਲ ਰਿਹਾ ਸੀ।
ਈ ਮਾਰਕਿਟਰ ਮੁਤਾਬਕ ਫੇਸਬੁੱਕ ਨੂੰ ਇਸ ਸਾਲ ਕਰੀਬ 2 ਮਿਲੀਅਨ ਯੂਜ਼ਰਜ਼ ਦੀ ਨੁਕਸਾਨ ਹੋਇਆ ਹੈ ਜਿਨ੍ਹਾਂ ਦੀ ਉਮਰ 24 ਸਾਲਾਂ ਤੋਂ ਥੱਲੇ ਸੀ।
ਪਿਊ ਅਨੁਸਾਰ 31 ਫ਼ੀਸਦੀ ਲੋਕਾਂ ’ਤੇ ਫੇਸਬੁੱਕ ਦਾ ਸਾਰਥਕ ਅਸਰ ਪੈਂਦਾ ਹੈ ਜਦਕਿ 24 ਫ਼ੀਸਦੀ ਲੋਕਾਂ ਮੁਤਾਬਕ ਉਨ੍ਹਾਂ ’ਤੇ ਫੇਸਬੁੱਕ ਦਾ ਮਾੜਾ ਅਸਰ ਪੈਂਦਾ ਹੈ।
ਬਾਕੀ ਬਚੇ 45 ਫ਼ੀਸਦੀ ਲੋਕਾਂ ਦੀ ਮੰਨਣਾ ਹੈ ਕਿ ਫੇਸਬੁੱਕ ਉਨ੍ਹਾਂ ਲਈ ਆਮ ਹੈ।
ਪਾਈਪਰ ਜਾਫਰੇ ਮੁਤਾਬਕ ਨੌਜਵਾਨਾਂ ਵਿੱਚ ਹੁਣ ਸਨੈਪਚੈਟ ਮਕਬੂਲ ਹੋ ਰਿਹਾ ਹੈ ਜਿੱਥੇ 47 ਫ਼ੀਸਦੀ ਨੌਜਵਾਨ ਇਸ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।