ਟਵਿੱਟਰ ’ਤ ਹੋਇਆ ਖ਼ੁਲਾਸਾ
ਮੰਗਲਵਾਰ ਨੂੰ ਇੱਕ @rikduijn ਨਾਂ ਦੇ ਟਵਿੱਟਰ ਯੂਜ਼ਰ ਨੇ ਵੀਡੀਓ ਪੋਸਟ ਕਰ ਕੇ ਖ਼ੁਲਾਸਾ ਕੀਤਾ ਕਿ ਇਸ ਫੋਨ ਦਾ ਫੇਸ ਅਨਲੌਕ ਫੀਚਰ ਪ੍ਰਿੰਟਆਊਟ ਦੀ ਮਦਦ ਨਾਲ ਵੀ ਕੰਮ ਕਰਦਾ ਹੈ। ਹਾਲਾਂਕਿ ਵੀਡੀਓ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਪਰ 'ABP ਸਾਂਝਾ' ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਿਹਾ ਕਿ OnePlus 6 ਵਿੱਚ ਇਹੋ ਜਿਹਾ ਕੁਝ ਹੋ ਰਿਹਾ ਹੈ ਜਾਂ ਨਹੀਂ। ਇਸ ਵੀਡੀਓ ਵਿੱਚ ਇਸ ਬਾਰੇ ਨਹੀਂ ਦੱਸਿਆ ਗਿਆ ਕਿ ਫੋਨ ਕਿਸੀ ਰਜਿਸਟਰਿਡ ਚਿਹਰੇ ਨਾਲ ਖੋਲ੍ਹਿਆ ਗਿਆ ਸੀ ਜਾਂ ਪ੍ਰਿੰਟਿਡ ਪੇਪਰ ਨਾਲ।
https://twitter.com/rikvduijn/status/1001472715566538752
ਕੀ ਸੀ OnePlus ਦੀ ਪ੍ਰਤੀਕਿਰਿਆ
ਇਸ ਮਾਮਲੇ ਵਿੱਚ OnePlus ਨੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਫੇਸ ਅਨਲੌਕ ਫੀਚਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਜਿਸ ਨਾਲ ਉਹ ਤੁਹਾਡਾ ਪਾਸਵਰਡ, ਪਿਨ ਜਾਂ ਸਕਿਉਰਟੀ ਲਈ ਫਿੰਗਰਪ੍ਰਿੰਟ ਮੰਗੇਗਾ। ਉਹ ਆਪਣੀ ਤਕਨਾਲੋਜੀ ’ਚ ਹੋਰ ਬਦਲਾਅ ਲਿਆ ਰਹੇ ਹਨ ਜਿਸ ਵਿੱਚ ਫੇਸ ਅਨਲੌਕ ਵੀ ਸ਼ਾਮਲ ਹੈ।