ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਦੀ ਕੰਪਨੀ ਨੇ ਸਵਦੇਸ਼ੀ ਸਿਮ ਕਾਰਡ ਜਾਰੀ ਕਰਨ ਤੋਂ ਬਾਅਦ ਹੁਣ ਵਟਸਐਪ ਨੂੰ ਟੱਕਰ ਦੇਣ ਲਈ ਮੈਸੈਜਿੰਗ ਐਪ 'ਕਿੰਭੋ' ਲਾਂਚ ਕੀਤਾ ਹੈ। ਇਸ ਐਪ ਨੂੰ ਗੂਗਲ ਪਲੇਅਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਤੇ 22 ਐਮਬੀ ਦਾ ਇਹ ਐਪ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਗੱਲ ਦੀ ਜਾਣਕਾਰੀ ਪਤੰਜਲੀ ਦੇ ਬੁਲਾਰੇ ਐਸਕੇ ਤੀਜਾਰਵਾਲਾ ਨੇ ਟਵੀਟ ਕਰਕੇ ਦਿੱਤੀ।

https://twitter.com/tijarawala/status/1001853515151572993

ਦੱਸ ਦਈਏ ਕਿ ਇਹ ਐਪ ਬਿਲਕੁਲ ਵਟਸਐਪ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਇੱਥੋਂ ਤੱਕ ਇਸ ਦਾ ਲੋਗੋ ਵੀ ਹਰੇ ਰੰਗ ਦੇ ਬੈਕਗਰਾਊਂਡ ਨਾਲ ਬਿਲਕੁਲ ਵਟਸਐਪ ਜਿਹਾ ਡਿਜ਼ਾਇਨ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਬੀਤੇ ਐਤਵਾਰ ਇੱਕ ਸਮਾਗਮ ਦੌਰਾਨ ਬਾਬਾ ਰਾਮਦੇਵ ਨੇ ਸਿੰਮ ਕਾਰਡ ਲਾਂਚ ਕਰ ਕੀਤਾ ਸੀ, ਜਿਸ ਨੂੰ ‘ਸਵਦੇਸ਼ੀ ਸਮਰਿੱਧੀ ਸਿੰਮ ਕਾਰਡ’ ਨਾਂ ਦਿੱਤਾ ਗਿਆ ਹੈ। ਇਸ ਨੂੰ ਦੇਸ਼ ਦੀ ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਤੇ ਪਤੰਜਲੀ ਮਿਲ ਕੇ ਚਲਾਉਣਗੀਆਂ। ਇਸ ਦੇ ਨਾਲ ਹੀ ਪਤੰਜਲੀ ਬੀਐਸਐਨਐਲ ਨੇ ਕੁਝ ਟੈਰਿਫ ਪਲਾਨ ਵੀ ਉਤਾਰੇ ਹਨ।