ਨਵੀਂ ਦਿੱਲੀ: ਐਪਲ ਆਪਣੇ ਅਗਲੇ ਸਮਾਰਟਫ਼ੋਨ ਵਿੱਚ ਟ੍ਰਿਪਲ ਲੈਂਜ਼ ਕੈਮਰਾ ਸੈੱਟਅਪ ਲੈ ਕੇ ਆ ਰਿਹਾ ਹੈ। ਹਾਲਾਂਕਿ, ਆਈਫ਼ੋਨ X ਪਹਿਲਾਂ ਹੀ ਨੌਚ ਡਿਜ਼ਾਈਨ ਤੇ ਫੇਸ਼ੀਅਲ ਅਨਲੌਕ ਵਰਗੇ ਫੀਚਰਜ਼ ਨਾਲ ਬਾਜ਼ਾਰ ਵਿੱਚ ਆ ਚੁੱਕਾ ਹੈ। ਅਜਿਹੇ ਵਿੱਚ ਐਪਲ ਦੇ ਅਗਲੇ ਸਮਾਰਟਫ਼ੋਨ ਤੋਂ ਲੋਕਾਂ ਦੀਆਂ ਕਾਫੀ ਉਮੀਦਾਂ ਹੋਣਗੀਆਂ।

 

ਰਿਪੋਰਟਾਂ ਦੀ ਮੰਨੀਆ ਤਾਂ 2019 ਵਿੱਚ ਆਈਫ਼ੋਨ ਵਿੱਚ ਕਾਫੀ ਤਬਦੀਲੀਆਂ ਦੀ ਉਮੀਦ ਹੈ। ਰਿਪੋਰਟਾਂ ਦੀ ਮੰਨੀਏ ਤਾਂ ਐਪਲ ਨੇ 2019 ਲਈ ਆਈਫ਼ੋਨ ਮਾਡਲ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਫ਼ੋਨ ਵਿੱਚ ਦੋਹਰੇ ਕੈਮਰੇ ਦੀ ਥਾਂ ਤੀਹਰੇ ਲੈਂਜ਼ ਵਾਲਾ ਕੈਮਰਾ ਹੈ। ਰਿਪੋਰਟ ਮੁਤਾਬਕ 3D ਡੈਪਥ ਸੈਂਸਿੰਗ ਤੇ ਵਧੇਰੇ ਜ਼ੂਮ ਦੀ ਸੁਵਿਧਾ ਦਿੱਤੀ ਜਾਵੇਗੀ।

ਜੇਕਰ ਇਹ ਖੁਲਾਸੇ ਸਹੀ ਸਾਬਤ ਹੋਏ ਤਾਂ ਐਪਲ ਆਈਫ਼ੋਨ ਵੀ ਹੁਵਾਵੇ ਵਾਂਗ ਤਿੰਨ ਮੁੱਖ ਕੈਮਰਿਆਂ ਵਾਲੇ ਸੈੱਟਅਪ ਵਿੱਚ ਆਵੇਗਾ। ਹੁਵਾਵੇ ਪੀ 20 ਪ੍ਰੋ 40 ਮੈਗਾਪਿਕਸਲ ਦੇ ਟੈਲੀਫ਼ੋਟੋ ਲੈਂਜ਼ ਨਾਲ ਆਉਂਦਾ ਹੈ, ਜਿਸ ਵਿੱਚ 3 ਗੁਣਾ ਆਪਟੀਕਲ ਜ਼ੂਮ ਦੀ ਸੁਵਿਧਾ ਵੀ ਦਿੱਤੀ ਗਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਨਵਾਂ ਆਈਫ਼ੋਨ iPhone X ਵਾਂਗ ਧਮਾਲਾਂ ਪਾਵੇਗਾ ਕਿ ਨਾ।