ਨਵੀਂ ਦਿੱਲੀ: ਵੀਵੋ X21 ਅੱਜ ਭਾਰਤ ਵਿੱਚ ਜਾਰੀ ਕੀਤਾ ਗਿਆ ਹੈ। ਇਸ ਸਮਾਰਟਫ਼ੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਜੀ ਹਾਂ, ਵੀਵੋ X21 ਪਹਿਲਾ ਅਜਿਹਾ ਸਮਾਰਟਫ਼ੋਨ ਹੈ ਜਿਸ ਦੀ ਸਕ੍ਰੀਨ ਦੇ ਹੇਠਾਂ ਹੀ ਉਂਗਲੀਆਂ ਦੇ ਨਿਸ਼ਾਨ ਨਾਲ ਅਨਲੌਕ ਕਰਨ ਵਾਲਾ ਸੈਂਸਰ ਲੱਗਾ ਹੋਇਆ ਹੈ। ਆਓ ਦੱਸਦੇ ਹਾਂ ਇਸ ਫ਼ੋਨ ਵਿੱਚ ਹੋਰ ਕੀ ਕੁਝ ਮਿਲੇਗਾ।

 

ਵੀਵੋ X21 ਭਾਰਤ ਵਿੱਚ 35,990 ਰੁਪਏ ਦੀ ਕੀਮਤ ਅਦਾ ਕਰ ਕੇ ਖਰੀਦਿਆ ਜਾ ਸਕਦਾ ਹੈ। ਵੀਵੋ X21 ਨੂੰ ਸਿਰਫ਼ ਫਲਿੱਪਕਾਰਟ ਰਾਹੀਂ ਹੀ ਖਰੀਦਿਆ ਜਾ ਸਕਦਾ ਹੈ। ਲਾਂਚ ਹੋਣ ਦੇ ਨਾਲ ਹੀ ਫਲਿੱਪਕਾਰਟ ਇਸ ਫ਼ੋਨ 'ਤੇ ਅਠਾਰਾਂ ਹਜ਼ਾਰ ਰੁਪਏ ਦਾ ਕੈਸ਼ਬੈਕ ਵੀ ਦੇ ਰਿਹਾ ਹੈ। ਇਸ ਦੇ ਨਾਲ ਹੀ SBI ਦੇ ਕ੍ਰੈਡਿਟ ਕਾਰਡ ਨੂੰ ਪੰਜ ਫ਼ੀ ਸਦ ਤਕ ਕੈਸ਼ਬੈਕ ਮਿਲੇਗਾ।

ਵੀਵੋ X21 ਵਿੱਚ ਡੂਅਲ ਕੈਮਰਾ ਸੈਟਅੱਪ ਦੇ ਨਾਲ ਨਾਲ ਦੋਹਰੇ ਸਿੰਮ ਦਾ ਵਿਕਲਪ ਮਿਲੇਗਾ। ਐਂਡ੍ਰੌਇਡ 8.1 ਓਰੀਓ, 6.28 ਇੰਚ ਦੀ ਫੁੱਲ HD+ ਸੁਪਰ ਐਮੋਲੇਡ ਡਿਸਪਲੇਅ ਨੌਚ ਨਾਲ ਮਿਲੇਗਾ ਤੇ ਇਸ ਦੀ ਆਸਪੈਕਟ ਰੇਸ਼ੋ 19:9 ਹੈ। ਵੀਵੋ X21 ਵਿੱਚ ਸਨੈਪਡ੍ਰੈਗਨ 600 ਪ੍ਰੋਸੈਸਰ ਐਡ੍ਰਿਨੋ 512 ਜੀਪੀਯੂ ਗ੍ਰਾਫਿਕ ਚਿਪ ਦਿੱਤੀ ਗਈ ਹੈ। ਇਸ ਦੇ ਨਾਲ ਹੀ 6 ਜੀਬੀ ਦੀ ਰੈਮ ਦਿੱਤੀ ਗਈ ਤੇ ਇਸ ਦੀ ਅੰਦਰੂਨੀ ਮੈਮੋਰੀ 128 ਜੀਬੀ ਹੈ, ਜਿਸ ਨੂੰ 256 ਜੀਬੀ ਤਕ ਵਧਾਇਆ ਜਾ ਸਕਦਾ ਹੈ।

ਵੀਵੋ X21 ਵਿੱਚ 12 ਮੈਗਾਪਿਕਸਲ + 5 ਮੈਗਾਪਿਕਸਲ ਦੀ ਜੋੜੀ ਨਾਲ ਮੁੱਖ ਪਿਛਲਾ ਕੈਮਰਾ ਤੇ 12 ਐਮਪੀ ਵਾਲਾ ਸੈਲਫੀ ਕੈਮਰਾ ਦਿੱਤਾ ਗਿਆ ਹੈ, ਜਿਸ ਰਾਹੀਂ ਸਲੋਅ ਮੋਸ਼ਨ ਵੀਡੀਓ, ਬੋਕੇਹ ਇਫੈਕਟ ਤੇ ਪੋਟ੍ਰੇਟ ਮੋਡ ਵਿੱਚ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ। ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵਾਲੇ ਵੀਵੋ X21 ਵਿੱਚ ਨੂੰ 3200 mAh ਦੀ ਬੈਟਰੀ ਦਿੱਤੀ ਗਈ ਹੈ।